ਲੋਕਤੰਤਰ ਵਿਰੁੱਧ ਸਾਜ਼ਿਸ਼! ਹੁਣ ਤੱਕ ਹੋਈਆਂ ਚੋਣਾਂ ‘ਚ ਧੋਖਾਧੜੀ ਦੇ ਲੱਗੇ ਦੋਸ਼!
ਚੋਣ ਪ੍ਰਕਿਰਿਆ ’ਤੇ ਤੇਜਸਵੀ ਯਾਦਵ ਦੇ ਗੰਭੀਰ ਦੋਸ਼, ਕਿਹਾ- ‘ਲੋਕਤੰਤਰ ਵਿਰੁੱਧ ਸਾਜ਼ਿਸ਼ ਰਚਣ ਵਾਲਿਆਂ ’ਤੇ ਹੋਵੇ ਕਾਰਵਾਈ’
ਨਵੀਂ ਦਿੱਲੀ, 30 ਸਤੰਬਰ 2026: ਇੰਡੀਆ ਗੱਠਜੋੜ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕਥਿਤ ਤੌਰ ’ਤੇ ਹੋਈਆਂ ਬੇਨਿਯਮੀਆਂ ਅਤੇ ਇਸ ਸਬੰਧੀ ਸਾਹਮਣੇ ਆਏ ਮੁੱਦਿਆਂ ’ਤੇ ਹੀ ਗੱਠਜੋੜ ਦੀ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦੋ ਚੋਣ ਕਮਿਸ਼ਨਰਾਂ ਵੱਲੋਂ ਵੀ ਕੁਝ ਮਾਮਲਿਆਂ ’ਤੇ ਸਵਾਲ ਉਠਾਏ ਜਾਣ ਦਾ ਉਨ੍ਹਾਂ ਨੇ ਜ਼ਿਕਰ ਕੀਤਾ।
ਤੇਜਸਵੀ ਯਾਦਵ ਨੇ ਦੋਸ਼ ਲਾਇਆ ਕਿ ਹੁਣ ਤੱਕ ਹੋਈਆਂ ਚੋਣਾਂ ਵਿੱਚ ਧੋਖਾਧੜੀ ਹੋਈ ਹੈ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਬਚਾਉਣ ਲਈ ਪਹਿਲਾਂ ਹੀ ਕਾਨੂੰਨ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚੋਂ ਮੁੱਖ ਜੱਜ ਨੂੰ ਹਟਾਉਣ ਅਤੇ ਵੋਟਿੰਗ ਨਾਲ ਸਬੰਧਤ ਰਿਕਾਰਡ ਸੰਭਾਲਣ ਦੀ ਮਿਆਦ ਘਟਾਉਣ ਵਰਗੇ ਕਦਮਾਂ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣ ਪ੍ਰਕਿਰਿਆ ਦੀ ਵੀਡੀਓ/ਸੀਸੀਟੀਵੀ ਰਿਕਾਰਡਿੰਗ ਆਮ ਤੌਰ ’ਤੇ ਨਤੀਜਾ ਐਲਾਨੇ ਜਾਣ ਤੋਂ 45 ਦਿਨਾਂ ਤੱਕ ਸੁਰੱਖਿਅਤ ਰੱਖੀ ਜਾਂਦੀ ਹੈ, ਜਦਕਿ ਮਾਮਲਾ ਅਦਾਲਤ ਵਿੱਚ ਹੋਣ ’ਤੇ ਰਿਕਾਰਡ ਸੰਭਾਲਿਆ ਜਾਂਦਾ ਹੈ। ਤੇਜਸਵੀ ਨੇ ਕਿਹਾ ਕਿ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।







