Big Breaking: ਮਾਨ ਸਰਕਾਰ ਦੀ ਨਵੀਂ ਸਕੀਮ ‘ਪੰਜਾਬ ਦਾ ਕਰੋੜਪਤੀ’ ਲਾਂਚ, ਜੇਤੂ ਨੌਜਵਾਨ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ

Top Trending News ਪੰਜਾਬ

 

Big Breaking: ਮਾਨ ਸਰਕਾਰ ਦੀ ਨਵੀਂ ਸਕੀਮ ‘ਪੰਜਾਬ ਦਾ ਕਰੋੜਪਤੀ’ ਲਾਂਚ, ਜੇਤੂ ਨੌਜਵਾਨ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ

ਚੰਡੀਗੜ੍ਹ, 14 ਨਵੰਬਰ 2026: ਪੰਜਾਬ ਦੇ ਨੌਜਵਾਨਾਂ ਨੂੰ ਗਿਆਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਜੋੜਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਪੰਜਾਬ ਦਾ ਕਰੋੜਪਤੀ’ ਸਕੀਮ ਅਤੇ ਇਸ ਨਾਲ ਸਬੰਧਤ ਆਨਲਾਈਨ ਪੋਰਟਲ ਲਾਂਚ ਕੀਤਾ। ਇਸ ਮੁਕਾਬਲੇ ਵਿੱਚ 15 ਤੋਂ 20 ਸਾਲ ਤੱਕ ਦੇ ਨੌਜਵਾਨ ਹਿੱਸਾ ਲੈ ਸਕਣਗੇ ਅਤੇ ਗ੍ਰੈਂਡ ਫਿਨਾਲੇ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਮੁੱਖ ਮੰਤਰੀ ਅਨੁਸਾਰ ਮੁਕਾਬਲਾ ਕੁੱਲ 11 ਪੜਾਵਾਂ ਵਿੱਚ ਹੋਵੇਗਾ। ਪਹਿਲੇ 9 ਰਾਊਂਡ ਆਨਲਾਈਨ ਹੋਣਗੇ, ਜਦਕਿ ਅਗਲੇ ਦੋ ਪੜਾਅ ਆਫਲਾਈਨ ਕਰਵਾਏ ਜਾਣਗੇ। ਦਸਵੇਂ ਪੜਾਅ ਵਿੱਚ ਸੂਬੇ ਦੇ 23 ਜ਼ਿਲ੍ਹਿਆਂ ਦੇ ਪ੍ਰਤੀਯੋਗੀ ਹਿੱਸਾ ਲੈਣਗੇ ਅਤੇ ਜੇਤੂ ਅੰਤਿਮ ਮੁਕਾਬਲੇ ਵਿੱਚ ਪਹੁੰਚਣਗੇ।

ਇਸ ਮੁਕਾਬਲੇ ਲਈ ਲਗਭਗ 50 ਹਜ਼ਾਰ ਸਵਾਲਾਂ ਦਾ ਡਾਟਾਬੇਸ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਇਤਿਹਾਸ, ਵਿਰਸੇ, ਸੱਭਿਆਚਾਰ, ਭੂਗੋਲ, ਗਣਿਤ ਅਤੇ ਸਰਕਾਰੀ ਨੀਤੀਆਂ ਨਾਲ ਸਬੰਧਤ ਸਵਾਲ ਸ਼ਾਮਲ ਹਨ। ਇਹ ਸਵਾਲ PCS, ਪਟਵਾਰੀ ਅਤੇ ਹੋਰ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਵੀ ਸਹਾਇਕ ਹੋਣਗੇ।

ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲੇ ਸਥਾਨ ਵਾਲੇ ਨੂੰ ਇੱਕ ਕਰੋੜ ਰੁਪਏ, ਜਦਕਿ ਚਾਰ ਰਨਰਅੱਪ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਨੌਜਵਾਨਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।