Punjab Breaking: ਅਮਿਤ ਸ਼ਾਹ ਅੱਜ ਆਉਣਗੇ ਪੰਜਾਬ, ‘ਨਸ਼ਾ ਮੁਕਤ ਯਾਤਰਾ’ ਦੀ ਸਮਾਪਤੀ ਰੈਲੀ ਨੂੰ ਕਰਨਗੇ ਸੰਬੋਧਨ!;

Top Trending News ਪੰਜਾਬ

 

Punjab Breaking: ਅਮਿਤ ਸ਼ਾਹ ਅੱਜ ਆਉਣਗੇ ਪੰਜਾਬ, ‘ਨਸ਼ਾ ਮੁਕਤ ਯਾਤਰਾ’ ਦੀ ਸਮਾਪਤੀ ਰੈਲੀ ਨੂੰ ਕਰਨਗੇ ਸੰਬੋਧਨ!;

ਜਲੰਧਰ, 30 ਸਤੰਬਰ 2026

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 30 ਸਤੰਬਰ ਨੂੰ ਪੰਜਾਬ ਦੌਰੇ ’ਤੇ ਪਹੁੰਚ ਰਹੇ ਹਨ। ਉਹ ਜਲੰਧਰ ਦੇ ਪਰਾਗਪੁਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਜਾ ਰਹੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਹ ਸਮਾਗਮ ਭਾਜਪਾ ਦੀਆਂ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਦੀ ਸਮਾਪਤੀ ਮੌਕੇ ਕਰਵਾਇਆ ਜਾ ਰਿਹਾ ਹੈ।

ਰੈਲੀ ਲਈ ਪਰਾਗਪੁਰ ਵਿਖੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ ਰੈਲੀ ਵਾਲੀ ਥਾਂ ’ਤੇ ਲਗਭਗ 60-65 ਏਕੜ ਖੇਤਰ ਵਿੱਚ ਪ੍ਰਬੰਧ ਕੀਤੇ ਗਏ ਹਨ, ਜਦਕਿ ਪਾਰਕਿੰਗ ਲਈ ਵੀ ਵੱਖਰੀ ਜਗ੍ਹਾ ਰੱਖੀ ਗਈ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਪਹੁੰਚਣ ਦੀ ਤਿਆਰੀ ਹੈ।

ਭਾਜਪਾ ਵੱਲੋਂ ਇਹ ‘ਨਸ਼ਾ ਮੁਕਤ ਪੰਜਾਬ ਯਾਤਰਾ’ 18 ਸਤੰਬਰ ਤੋਂ ਸੂਬੇ ਦੇ ਵੱਖ-ਵੱਖ ਰੂਟਾਂ ਰਾਹੀਂ ਕੱਢੀ ਗਈ ਸੀ। ਯਾਤਰਾ ਨੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ।

ਅਮਿਤ ਸ਼ਾਹ ਰੈਲੀ ਤੋਂ ਪਹਿਲਾਂ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣਗੇ। ਰਿਪੋਰਟ ਮੁਤਾਬਕ ਉਹ ਦੁਪਹਿਰ ਕਰੀਬ 12:25 ਵਜੇ ਮੰਦਰ ਪਹੁੰਚਣਗੇ ਅਤੇ ਲਗਭਗ 30 ਮਿੰਟ ਉੱਥੇ ਰਹਿਣਗੇ। ਇਸ ਤੋਂ ਬਾਅਦ ਉਹ ਰੈਲੀ ਵਾਲੀ ਥਾਂ ਲਈ ਰਵਾਨਾ ਹੋਣਗੇ।