- ਤਰਨਤਾਰਨ ’ਚ ਭਿਆਨਕ ਸੜਕ ਹਾਦਸਾ, 3 ਨਾਬਾਲਗਾਂ ਦੀ ਮੌਤ
ਭਿੱਖੀਵਿੰਡ, 7 ਅਕਤੂਬਰ (ਦੇਸ਼ ਕਲਿੱਕ ਬਿਊਰੋ): ਤਰਨਤਾਰਨ ਦੇ ਭਿੱਖੀਵਿੰਡ ਵਿੱਚ ਬੁੱਧਵਾਰ ਤੜਕੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਮੌਤ ਹੋ ਗਈ। ਹਾਦਸਾ ਰਾਤ ਕਰੀਬ 2 ਵਜੇ BSF ਕੈਂਪ ਨੇੜੇ ਵਾਪਰਿਆ, ਜਿੱਥੇ ਮੋਟਰਸਾਈਕਲ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਜਾਣਕਾਰੀ ਮੁਤਾਬਕ ਤਿੰਨੇ ਨਾਬਾਲਗ ਗੁਰਦੁਆਰਾ ਬੀਰ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਾਲਾਨਾ ਜੋੜ ਮੇਲਾ ਦੇਖਣ ਲਈ ਜਾ ਰਹੇ ਸਨ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕਾਂ ਦੀ ਪਛਾਣ ਪਿੰਡ ਮਾੜੀ ਮੇਘਾ ਵਾਸੀ ਅਭਿਜੋਤ ਸਿੰਘ (ਪੁੱਤਰ ਜੁਗਰਾਜ ਸਿੰਘ), ਭਿੱਖੀਵਿੰਡ ਦੀ ਚੇਲਾ ਕਾਲੋਨੀ ਵਾਸੀ ਹਰਮਨ ਸਿੰਘ (ਪੁੱਤਰ ਗੁਰਪ੍ਰੀਤ ਸਿੰਘ) ਅਤੇ ਕਲਸੀਆਂ ਕਲਾਂ ਵਾਸੀ ਰਵੀ ਸਿੰਘ (ਪੁੱਤਰ ਸਾਹਿਬ ਸਿੰਘ) ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।







