ਦਿਲਜੀਤ ਦੋਸਾਂਝ ਦੇ ਘਰ ਦੇ ਭੁਲੇਖੇ ’ਚ ਗੁਆਂਢੀ ਦੀ ਕੰਧ ’ਤੇ ਲਿਖੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

Top Trending News ਪੰਜਾਬ ਮਨੋਰੰਜਨ
  • ਦਿਲਜੀਤ ਦੋਸਾਂਝ ਦੇ ਘਰ ਦੇ ਭੁਲੇਖੇ ’ਚ ਗੁਆਂਢੀ ਦੀ ਕੰਧ ’ਤੇ ਲਿਖੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

ਫਿਲੌਰ, 8 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ’ ਤੋਂ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਦੋਸਾਂਝ ਕਲਾਂ ਵਿੱਚ ਕੁਝ ਲੋਕਾਂ ਵੱਲੋਂ ਇੱਕ ਘਰ ਦੀ ਕੰਧ ’ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਅਦ ਵਿੱਚ ਪਤਾ ਲੱਗਾ ਕਿ ਜਿਸ ਘਰ ਦੀ ਕੰਧ ’ਤੇ ਨਾਅਰੇ ਲਿਖੇ ਗਏ, ਉਹ ਦਿਲਜੀਤ ਦੋਸਾਂਝ ਦਾ ਨਹੀਂ, ਸਗੋਂ ਉਨ੍ਹਾਂ ਦੇ ਗੁਆਂਢੀ ਦਾ ਹੈ।

ਘਟਨਾ ਤੋਂ ਨਾਰਾਜ਼ ਗੁਆਂਢੀ ਮੁਖਤਿਆਰ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਕਰੀਬ ਡੇਢ ਵਜੇ 4-5 ਵਿਅਕਤੀ ਕੰਧ ’ਤੇ ਕੁਝ ਲਿਖ ਰਹੇ ਸਨ। ਸਪਰੇਅ ਦੀ ਬਦਬੂ ਕਾਰਨ ਉਸ ਦੀ ਨੀਂਦ ਖੁੱਲ੍ਹ ਗਈ। ਜਦੋਂ ਉਸ ਨੇ ਉਨ੍ਹਾਂ ਨੂੰ ਡਾਂਟਿਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ।

ਮੁਖਤਿਆਰ ਨੇ ਕਿਹਾ ਕਿ ਬਿਨਾਂ ਕਿਸੇ ਕਾਰਨ ਉਸ ਦੀ ਕੰਧ ਖਰਾਬ ਕਰ ਦਿੱਤੀ ਗਈ। ਘਟਨਾ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਬਣੀ ਹੋਈ ਹੈ।

ਦੱਸਿਆ ਗਿਆ ਹੈ ਕਿ ਦਿਲਜੀਤ ਦੋਸਾਂਝ ਦਾ ‘ਰੂਪੀ ਔਰਾ ਇੰਡੀਆ ਟੂਰ 2026’ 1 ਨਵੰਬਰ ਤੋਂ ਦਿੱਲੀ-ਐਨਸੀਆਰ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 15 ਨਵੰਬਰ ਨੂੰ ਇੰਦੌਰ, 21 ਨਵੰਬਰ ਨੂੰ ਅਹਿਮਦਾਬਾਦ, 27 ਨਵੰਬਰ ਨੂੰ ਮੁੰਬਈ, 29 ਨਵੰਬਰ ਨੂੰ ਬੈਂਗਲੁਰੂ ਅਤੇ 5 ਦਸੰਬਰ ਨੂੰ ਲਖਨਊ ਵਿੱਚ ਕੰਸਰਟ ਹੋਣਗੇ। ਟੂਰ ਦਾ ਆਖਰੀ ਸ਼ੋਅ ਚੰਡੀਗੜ੍ਹ ਵਿੱਚ ਹੋਣਾ ਤੈਅ ਹੈ, ਹਾਲਾਂਕਿ ਇਸ ਦੀ ਤਾਰੀਖ ਦਾ ਐਲਾਨ ਅਜੇ ਨਹੀਂ ਕੀਤਾ ਗਿਆ।