ਮਣੀਪੁਰ ‘ਚ ਹਿੰਸਾ ਭੜਕੀ: ਤਿੰਨ ਹੋਰ ਮੌਤਾਂ, 10 ਘਰਾਂ ਤੇ 20 ਦੁਕਾਨਾਂ ਨੂੰ ਲਾਈ ਅੱਗ

Top Trending News ਰਾਸ਼ਟਰੀ

ਮਣੀਪੁਰ ‘ਚ ਹਿੰਸਾ ਭੜਕੀ: ਤਿੰਨ ਹੋਰ ਮੌਤਾਂ, 10 ਘਰਾਂ ਤੇ 20 ਦੁਕਾਨਾਂ ਨੂੰ ਲਾਈ ਅੱਗ

ਮਣੀਪੁਰ 11 ਅਕਤੂਬਰ 2026

ਮਣੀਪੁਰ ਦੇ ਕਮਜੋਂਗ ਅਤੇ ਉਖਰੂਲ ਜ਼ਿਲ੍ਹਿਆਂ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਗੰਭੀਰ ਰੂਪ ਧਾਰ ਰਹੀਆਂ ਹਨ। ਸ਼ਨਿੱਚਰਵਾਰ ਨੂੰ ਵੱਖ-ਵੱਖ ਥਾਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਚਾਸਾਦ ਇਲਾਕੇ ਵਿੱਚ ਘੱਟੋ-ਘੱਟ 10 ਘਰਾਂ ਅਤੇ 20 ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ। ਵਿਗੜਦੀ ਸਥਿਤੀ ਦੇ ਮੱਦੇਨਜ਼ਰ ਕਾਂਗਪੋਕਪੀ ਜ਼ਿਲ੍ਹੇ ਵਿੱਚ 24 ਘੰਟਿਆਂ ਦੇ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਕਈ ਇਲਾਕਿਆਂ ਵਿੱਚ ਸਖ਼ਤ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ, ਕਮਜੋਂਗ ਜ਼ਿਲ੍ਹੇ ਦੇ ਚਾਸਾਦ ਵਿੱਚ ਸ਼ਨਿੱਚਰਵਾਰ ਸਵੇਰੇ ਸ਼ੱਕੀ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ 23 ਸਾਲਾ ਮਾਈਕਲ ਨਗਾਮਮਿਨਲੇਨ ਹਾਓਕਿਪ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਕਰੀਬ 9:40 ਵਜੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਪੰਜ ਬੱਚਿਆਂ ਦੀ ਮਾਂ ਡੋਮਖੋਨੇਈ ਤੌਥਾਂਗ ਨੇ ਵੀ ਦਮ ਤੋੜ ਦਿੱਤਾ।

ਉਧਰ, ਉਖਰੂਲ ਜ਼ਿਲ੍ਹੇ ਵਿੱਚ ਟੀ.ਐੱਮ. ਕਾਸੋਮ ਨੇੜੇ ਯਾਓਲੇਨ ਇਲਾਕੇ ਵਿੱਚ 40 ਸਾਲਾ ਸੰਦੀਪ ਰਾਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਚਾਰ ਪਹੀਆ ਵਾਹਨ ਚਲਾ ਰਹੇ ਸਨ, ਜਿਸ ਉੱਤੇ ਘਾਤ ਲਾ ਕੇ ਹਮਲਾ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।