Canada ‘ਚ ਰੁਜ਼ਗਾਰ ਸੰਕਟ ਗਹਿਰਾਇਆ, ਦੋ ਮਹੀਨਿਆਂ ‘ਚ 1.10 ਲੱਖ ਨੌਕਰੀਆਂ ਘਟੀਆਂ

Top Trending News ਕੌਮਾਂਤਰੀ

 

Canada ‘ਚ ਰੁਜ਼ਗਾਰ ਸੰਕਟ ਗਹਿਰਾਇਆ, ਦੋ ਮਹੀਨਿਆਂ ‘ਚ 1.10 ਲੱਖ ਨੌਕਰੀਆਂ ਘਟੀਆਂ

ਟੋਰਾਂਟੋ 12 ਅਕਤੂਬਰ 2026

ਕੈਨੇਡਾ ਵਿੱਚ ਰੁਜ਼ਗਾਰ ਦੇ ਮੋਰਚੇ ’ਤੇ ਹਾਲਾਤ ਲਗਾਤਾਰ ਚਿੰਤਾਜਨਕ ਬਣਦੇ ਜਾ ਰਹੇ ਹਨ। ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਕਿਰਤ-ਸ਼ਕਤੀ ਰਿਪੋਰਟ ਅਨੁਸਾਰ ਸਤੰਬਰ ਮਹੀਨੇ ਦੌਰਾਨ ਦੇਸ਼ ਵਿੱਚ ਲਗਭਗ 68 ਹਜ਼ਾਰ ਰੁਜ਼ਗਾਰ ਮੌਕੇ ਘਟੇ ਹਨ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਕਰੀਬ 42 ਹਜ਼ਾਰ ਨੌਕਰੀਆਂ ਵਿੱਚ ਕਮੀ ਦਰਜ ਕੀਤੀ ਗਈ ਸੀ। ਇਸ ਤਰ੍ਹਾਂ ਦੋ ਮਹੀਨਿਆਂ ਦੌਰਾਨ ਕੁੱਲ 1.10 ਲੱਖ ਰੁਜ਼ਗਾਰ ਮੌਕੇ ਘਟਣ ਕਾਰਨ ਬੇਰੁਜ਼ਗਾਰੀ ਦੀ ਦਰ ਵਧ ਕੇ 6.5 ਫ਼ੀਸਦੀ ਤੱਕ ਪਹੁੰਚ ਗਈ ਹੈ।

ਰੁਜ਼ਗਾਰ ਵਿੱਚ ਆਈ ਇਸ ਵੱਡੀ ਗਿਰਾਵਟ ਨੂੰ ਲੈ ਕੇ ਕੈਨੇਡਾ ਦੀ ਸੰਸਦ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਬਹਿਸ ਵੀ ਹੋਈ। ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀਆਂ ਆਰਥਿਕ ਨੀਤੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਦੇ ਦਾਅਵੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਜੀ-7 ਮੁਲਕਾਂ ਵਿੱਚ ਦੂਜੇ ਸਭ ਤੋਂ ਉੱਚੇ ਪੱਧਰ ’ਤੇ ਹੈ, ਜਦਕਿ ਕਿਰਤ-ਸ਼ਕਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਦੀ ਦਰ ਵੀ ਲੰਮੇ ਸਮੇਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਇਸ ਦੇ ਉਲਟ ਸਰਕਾਰ ਦਾ ਕਹਿਣਾ ਹੈ ਕਿ ਮਹਿੰਗਾਈ ’ਤੇ ਕਾਬੂ ਪਾਉਣ ਲਈ ਕਰਾਂ ਵਿੱਚ ਰਾਹਤ ਅਤੇ ਵੱਖ-ਵੱਖ ਸਹਾਇਤਾ ਯੋਜਨਾਵਾਂ ਜਾਰੀ ਹਨ।