Punjab Breaking: ਪੰਜਾਬ ਦੇ 4 DSPs ਦੀਆਂ ਬਦਲੀਆਂ, ਪੜ੍ਹੋ ਸੂਚੀ

Top Trending News ਚੰਡੀਗੜ੍ਹ ਪੰਜਾਬ

 

4 DSPs in Punjab transferred: ਪੰਜਾਬ ਦੇ 4 DSPs ਦੀਆਂ ਬਦਲੀਆਂ, ਪੜ੍ਹੋ ਸੂਚੀ

ਚੰਡੀਗੜ੍ਹ, 29 ਅਕਤੂਬਰ 2026-

ਪੰਜਾਬ ਸਰਕਾਰ ਦੇ ਵੱਲੋਂ ਅੱਜ ਚਾਰ ਡੀਐਸਪੀਜ਼ (4 DSPs in Punjab transferred) ਦਾ ਤਬਾਦਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਗੁਰਪ੍ਰਤਾਪ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਬਦਲ ਕੇ ਡੀਐਸਪੀ (ਸਬ ਡਵੀਜ਼ਨ) ਮਾਨਸਾ ਤੈਨਾਤ ਕੀਤਾ ਗਿਆ ਹੈ। ਬਠਿੰਡਾ ਦਿਹਾਤੀ ਦੇ ਡੀਐਸਪੀ ਹਰਵਿੰਦਰ ਸਿੰਘ ਸਰਾਂ ਦਾ ਤਬਾਦਲਾ ਕਰਕੇ, ਉਨ੍ਹਾਂ ਨੂੰ ਡੀਐੱਸਪੀ ਸਰਦੂਲਗੜ੍ਹ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਦੀ ਸਪੈਸ਼ਲ ਬਰਾਂਚ ਦੇ ਡੀਐਸਪੀ ਸਰਬਜੀਤ ਸਿੰਘ ਨੂੰ ਬੁਢਲਾਡਾ ਦਾ ਡੀਐਸਪੀ ਲਾਇਆ ਗਿਆ ਹੈ। ਜਦੋਂਕਿ ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਦਾ ਤਬਾਦਲਾ ਸੰਗਰੂਰ ਦੀ ਲੱਡਾ ਕੋਠੀ ਵਿਖੇ ਕੀਤਾ ਗਿਆ ਹੈ।