ਅੱਜ 1 ਨਵੰਬਰ ਤੋਂ ਬਦਲ ਗਏ ਕਈ ਅਹਿਮ ਨਿਯਮ: LPG ਸਿਲੰਡਰ ਮਹਿੰਗਾ, ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਲਾਜ਼ਮੀ, ਬੈਂਕਿੰਗ ਚਾਰਜ ਵੀ ਵਧੇ
ਨਵੀਂ ਦਿੱਲੀ, 1 ਨਵੰਬਰ 2026: ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਆਮ ਲੋਕਾਂ ਦੀ ਜੇਬ ਅਤੇ ਰੋਜ਼ਾਨਾ ਦੇ ਵਿੱਤੀ ਕੰਮਾਂ ਨਾਲ ਜੁੜੇ ਕਈ ਅਹਿਮ ਨਿਯਮਾਂ ਵਿੱਚ ਤਬਦੀਲੀਆਂ ਲਾਗੂ ਹੋ ਗਈਆਂ ਹਨ। ਇਨ੍ਹਾਂ ਦਾ ਅਸਰ ਕਾਰੋਬਾਰੀਆਂ, ਬੈਂਕ ਗਾਹਕਾਂ, ਨਿਵੇਸ਼ਕਾਂ ਅਤੇ ਪੈਨਸ਼ਨਰਾਂ ’ਤੇ ਪਵੇਗਾ।
ਸਭ ਤੋਂ ਪਹਿਲਾਂ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ, ਜਦਕਿ ਘਰੇਲੂ 14.2 ਕਿਲੋ ਵਾਲੇ ਗੈਸ ਸਿਲੰਡਰ ਦੀ ਕੀਮਤ ਪਹਿਲਾਂ ਵਾਂਗ ਰੱਖੀ ਗਈ ਹੈ।
ਮਿਊਚੁਅਲ ਫੰਡ ਨਿਵੇਸ਼ਕਾਂ ਲਈ ਵੀ ਨਵਾਂ ਨਿਯਮ ਲਾਗੂ ਹੋਇਆ ਹੈ। ਹੁਣ ਡਿਜੀਟਲ ਪਲੇਟਫਾਰਮਾਂ ’ਤੇ ਡਾਇਰੈਕਟ ਪਲਾਨ ਡਿਫਾਲਟ ਵਿਕਲਪ ਹੋਵੇਗਾ। ਜੀਐੱਸਟੀ ਦੇ ਨਿਯਮਾਂ ਵਿੱਚ ਵੀ ਛੋਟ, ਕ੍ਰੈਡਿਟ ਨੋਟ ਅਤੇ ਰਿਫੰਡ ਸਬੰਧੀ ਤਬਦੀਲੀਆਂ ਕੀਤੀਆਂ ਗਈਆਂ ਹਨ।
ਪੈਨਸ਼ਨਰਾਂ ਲਈ 30 ਨਵੰਬਰ ਤੱਕ ਸਾਲਾਨਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਦੂਜੇ ਪਾਸੇ, ਕੁਝ ਆਡਿਟ ਵਾਲੇ ਟੈਕਸਦਾਤਾਵਾਂ ਨੂੰ ITR ਭਰਨ ਲਈ 21 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਪੀਐੱਨਬੀ ਨੇ ਕ੍ਰੈਡਿਟ ਕਾਰਡਾਂ ਦੇ ਕੈਸ਼ ਕਢਵਾਉਣ ਅਤੇ ਹੋਰ ਸੇਵਾਵਾਂ ਦੇ ਚਾਰਜ ਬਦਲੇ ਹਨ। ਇੰਡਸਇੰਡ ਬੈਂਕ ਨੇ ਵੀ ਕੁਝ ਖਾਤਿਆਂ ਵਿੱਚ ਫੇਲ੍ਹ ਟ੍ਰਾਂਜ਼ੈਕਸ਼ਨ ਅਤੇ ਚੈੱਕ ਵਾਪਸੀ ’ਤੇ ਨਵੇਂ ਚਾਰਜ ਲਾਗੂ ਕੀਤੇ ਹਨ। ਇਨ੍ਹਾਂ ਤਬਦੀਲੀਆਂ ਕਾਰਨ ਗਾਹਕਾਂ ਨੂੰ ਆਪਣੇ ਬੈਂਕ ਖਾਤਿਆਂ ਅਤੇ ਵਿੱਤੀ ਲੈਣ-ਦੇਣ ਦੇ ਨਵੇਂ ਨਿਯਮਾਂ ਬਾਰੇ ਜਾਣਕਾਰੀ ਰੱਖਣੀ ਪਵੇਗੀ।







