ਅਮਰੀਕਾ ’ਚ ਅੱਜ ਮੱਧਕਾਲੀ ਚੋਣਾਂ ਲਈ ਵੋਟਿੰਗ, ਰਾਸ਼ਟਰਪਤੀ ਟਰੰਪ ਦੀ ਸਾਖ ਦਾਅ ’ਤੇ
ਵਾਸ਼ਿੰਗਟਨ 3 ਨਵੰਬਰ 2026
ਅਮਰੀਕਾ ਵਿੱਚ ਅੱਜ 3 ਨਵੰਬਰ ਨੂੰ ਮੱਧਕਾਲੀ ਚੋਣਾਂ (ਮਿਡਟਰਮ ਇਲੈਕਸ਼ਨ 2026) ਲਈ ਵੋਟਿੰਗ ਹੋ ਰਹੀ ਹੈ। ਭਾਰਤੀ ਸਮੇਂ ਅਨੁਸਾਰ ਵੋਟਿੰਗ ਸ਼ਾਮ 4:30 ਵਜੇ ਸ਼ੁਰੂ ਹੋਵੇਗੀ। ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀ ਵਿਚਾਲੇ ਹੈ। ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਮਰੀਕਾ ਦੇ ਸਿਆਸੀ ਹਲਕਿਆਂ ਵਿੱਚ ਕਾਫ਼ੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ।
ਇਨ੍ਹਾਂ ਚੋਣਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਖ ਵੀ ਦਾਅ ’ਤੇ ਲੱਗੀ ਹੋਈ ਹੈ, ਕਿਉਂਕਿ ਇਨ੍ਹਾਂ ਨੂੰ ਉਨ੍ਹਾਂ ਦੇ ਰਾਸ਼ਟਰਪਤੀ ਵਜੋਂ ਪਹਿਲੇ ਦੋ ਸਾਲਾਂ ਦੇ ਕੰਮਕਾਜ ਦੀ ਪਰਖ ਵਜੋਂ ਦੇਖਿਆ ਜਾ ਰਿਹਾ ਹੈ। ਚੋਣ ਨਤੀਜੇ ਅਗਲੇ ਦੋ ਸਾਲਾਂ ਦੌਰਾਨ ਟਰੰਪ ਸਰਕਾਰ ਦੀ ਕਾਰਜਸ਼ੈਲੀ ਅਤੇ ਨੀਤੀਆਂ ’ਤੇ ਵੀ ਅਸਰ ਪਾ ਸਕਦੇ ਹਨ।
ਵੋਟਿੰਗ ਤੋਂ ਬਾਅਦ 4 ਨਵੰਬਰ, ਬੁੱਧਵਾਰ ਦੀ ਸਵੇਰ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ, ਗਿਣਤੀ ਦੀ ਪ੍ਰਕਿਰਿਆ ਕਈ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ ਅਤੇ 10 ਨਵੰਬਰ ਤੱਕ ਅੰਤਿਮ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਗਈ ਹੈ।
ਜੇਕਰ ਰਿਪਬਲਿਕਨ ਪਾਰਟੀ ਨੂੰ ਸਮਰਥਨ ਮਿਲਦਾ ਹੈ ਤਾਂ ਟਰੰਪ ਲਈ ਆਪਣੇ ਏਜੰਡੇ ਮੁਤਾਬਕ ਫ਼ੈਸਲੇ ਲੈਣ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਆਸਾਨ ਰਹਿ ਸਕਦੀ ਹੈ। ਦੂਜੇ ਪਾਸੇ, ਡੈਮੋਕ੍ਰੇਟਿਕ ਪਾਰਟੀ ਨੂੰ ਸਦਨ ਵਿੱਚ ਮਜ਼ਬੂਤੀ ਮਿਲਣ ਨਾਲ ਟਰੰਪ ਸਰਕਾਰ ਨੂੰ ਕਾਨੂੰਨ ਪਾਸ ਕਰਵਾਉਣ ਅਤੇ ਨੀਤੀਆਂ ਲਾਗੂ ਕਰਨ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।







