World Breaking- ਹੋਰਮੁਜ਼ ਨੇੜੇ ਈਰਾਨ ’ਤੇ ਅਮਰੀਕਾ ਦਾ ਹਵਾਈ ਹਮਲਾ

Top Trending News ਕੌਮਾਂਤਰੀ

 

World Breaking- ਹੋਰਮੁਜ਼ ਨੇੜੇ ਈਰਾਨ ’ਤੇ ਅਮਰੀਕਾ ਦਾ ਹਵਾਈ ਹਮਲਾ

ਅਮਰੀਕਾ 18 ਨਵੰਬਰ 2026- ਮੱਧ ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਅਮਰੀਕੀ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਨੂੰ ਹੋਰਮੁਜ਼ ਜਲਡਮਰੂ ਦੇ ਨੇੜੇ ਸਥਿਤ ਈਰਾਨ ਦੇ ਕੇਸ਼ਮ ਟਾਪੂ ’ਤੇ ਹਵਾਈ ਹਮਲਾ ਕਰਦਿਆਂ ਮਿਜ਼ਾਈਲ ਲਾਂਚ ਸਾਈਟ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਨਾਲ ਖੇਤਰ ਵਿੱਚ ਫੌਜੀ ਟਕਰਾਅ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਅਮਰੀਕੀ ਅਧਿਕਾਰੀਆਂ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਾਰਵਾਈ ਈਰਾਨ ਵੱਲੋਂ ਅਮਰੀਕੀ ਫੌਜੀ ਕਰਮਚਾਰੀਆਂ ਅਤੇ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਅਮਰੀਕੀ ਫੌਜ ਨੇ ਇਸ ਕਾਰਵਾਈ ਨੂੰ ਸਵੈ-ਰੱਖਿਆ ਤਹਿਤ ਚੁੱਕਿਆ ਗਿਆ ਕਦਮ ਕਰਾਰ ਦਿੱਤਾ ਹੈ।

ਕੇਸ਼ਮ ਟਾਪੂ ਹੋਰਮੁਜ਼ ਜਲਡਮਰੂ ਦੇ ਨੇੜੇ ਸਥਿਤ ਹੋਣ ਕਾਰਨ ਰਣਨੀਤਕ ਪੱਖੋਂ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਜਲ ਮਾਰਗ ਦੁਨੀਆ ਦੇ ਤੇਲ ਵਪਾਰ ਲਈ ਵੀ ਅਹਿਮ ਹੈ।

ਇਸ ਹਮਲੇ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਹੋਰ ਵਧਣ ਦੇ ਆਸਾਰ ਹਨ। ਹੁਣ ਅੰਤਰਰਾਸ਼ਟਰੀ ਭਾਈਚਾਰੇ ਦੀ ਨਜ਼ਰ ਦੋਵਾਂ ਦੇਸ਼ਾਂ ਦੀ ਅਗਲੀ ਕਾਰਵਾਈ ਅਤੇ ਮੱਧ ਪੂਰਬ ਦੀ ਸੁਰੱਖਿਆ ਸਥਿਤੀ ’ਤੇ ਟਿਕੀ ਹੋਈ ਹੈ।