ਖੋਜ ਖ਼ੁਲਾਸਾ: ਦੁਨੀਆ ‘ਚ 2035 ਤੱਕ ਮੁਸਲਮਾਨਾਂ ਦੀ ਗਿਣਤੀ ਹੋ ਸਕਦੀ ਹੈ ਈਸਾਈਆਂ ਤੋਂ ਵੱਧ!

Top Trending News ਕੌਮਾਂਤਰੀ ਰਾਸ਼ਟਰੀ

 

ਦੁਨੀਆ ‘ਚ 2035 ਤੱਕ ਮੁਸਲਮਾਨਾਂ ਦੀ ਗਿਣਤੀ ਹੋ ਸਕਦੀ ਹੈ ਈਸਾਈਆਂ ਤੋਂ ਵੱਧ!

2070 ਤੱਕ ਪਾਕਿਸਤਾਨ ਬਣ ਸਕਦੈ ਦੁਨੀਆ ਦਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼, ਈਸਾਈਆਂ ਨੂੰ ਵੀ ਪਿੱਛੇ ਛੱਡ ਸਕਦੀ ਹੈ ਮੁਸਲਿਮ ਆਬਾਦੀ!

World News, 19 ਨਵੰਬਰ 2026- ਦੁਨੀਆ ਦੀ ਧਾਰਮਿਕ ਆਬਾਦੀ ਦਾ ਸੰਤੁਲਨ ਆਉਣ ਵਾਲੇ ਦਹਾਕਿਆਂ ਵਿੱਚ ਵੱਡੇ ਪੱਧਰ ’ਤੇ ਬਦਲ ਸਕਦਾ ਹੈ। ਅਮਰੀਕੀ ਖੋਜ ਸੰਸਥਾ ਪਿਊ ਰਿਸਰਚ ਸੈਂਟਰ ਦੀ ਤਾਜ਼ਾ ਰਿਪੋਰਟ ਅਨੁਸਾਰ, ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਨੁਮਾਨ ਹੈ ਕਿ 2035 ਤੱਕ ਮੁਸਲਮਾਨਾਂ ਦੀ ਗਿਣਤੀ ਦੁਨੀਆ ਵਿੱਚ ਈਸਾਈਆਂ ਤੋਂ ਵੱਧ ਹੋ ਸਕਦੀ ਹੈ, ਜਦਕਿ 2070 ਤੱਕ ਪਾਕਿਸਤਾਨ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਬਣ ਸਕਦਾ ਹੈ।

ਰਿਪੋਰਟ ਮੁਤਾਬਕ, 2020 ਵਿੱਚ ਦੁਨੀਆ ਭਰ ਵਿੱਚ ਲਗਭਗ 2.27 ਅਰਬ ਈਸਾਈ ਅਤੇ 2.02 ਅਰਬ ਮੁਸਲਮਾਨ ਸਨ। ਅਨੁਮਾਨ ਹੈ ਕਿ 2035 ਤੱਕ ਮੁਸਲਿਮ ਆਬਾਦੀ 2.57 ਅਰਬ ਅਤੇ ਈਸਾਈ ਆਬਾਦੀ 2.52 ਅਰਬ ਹੋ ਸਕਦੀ ਹੈ।

ਇਸ ਵਾਧੇ ਦਾ ਮੁੱਖ ਕਾਰਨ ਧਰਮ ਪਰਿਵਰਤਨ ਦੀ ਬਜਾਏ ਵੱਧ ਜਨਮ ਦਰ ਦੱਸਿਆ ਗਿਆ ਹੈ। 2020 ਤੋਂ 2025 ਦਰਮਿਆਨ ਮੁਸਲਿਮ ਔਰਤਾਂ ਦੀ ਔਸਤ ਜਨਮ ਦਰ 3.1 ਬੱਚੇ ਪ੍ਰਤੀ ਔਰਤ ਰਹੀ, ਜਦਕਿ ਈਸਾਈ ਔਰਤਾਂ ਵਿੱਚ ਇਹ ਅੰਕੜਾ 2.5 ਸੀ।

ਰਿਪੋਰਟ ਅਨੁਸਾਰ, 2070 ਤੱਕ ਪਾਕਿਸਤਾਨ ਪਹਿਲੇ, ਭਾਰਤ ਦੂਜੇ, ਨਾਈਜੀਰੀਆ ਤੀਜੇ ਅਤੇ ਇੰਡੋਨੇਸ਼ੀਆ ਚੌਥੇ ਸਥਾਨ ’ਤੇ ਹੋ ਸਕਦੇ ਹਨ। ਇਸ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਵਿੱਚ ਈਸਾਈ ਆਬਾਦੀ ਦੀ ਹਿੱਸੇਦਾਰੀ ਘਟਣ ਦਾ ਅਨੁਮਾਨ ਵੀ ਪ੍ਰਗਟਾਇਆ ਗਿਆ ਹੈ।