World Breaking: ਡਰੱਗ ਮਾਫ਼ੀਆ ਸਰਗਨਾ ਦੀ ਗ੍ਰਿਫ਼ਤਾਰੀ ਮਗਰੋਂ ਭੜਕੀ ਹਿੰਸਾ, 11 ਮੌਤਾਂ; 4 ਫ਼ੌਜੀ ਵੀ ਹਲਾਕ

Top Trending News ਕੌਮਾਂਤਰੀ

 

World Breaking: ਡਰੱਗ ਮਾਫ਼ੀਆ ਸਰਗਨਾ ਦੀ ਗ੍ਰਿਫ਼ਤਾਰੀ ਮਗਰੋਂ ਭੜਕੀ ਹਿੰਸਾ, 11 ਮੌਤਾਂ; 4 ਫ਼ੌਜੀ ਵੀ ਹਲਾਕ

ਮੈਕਸੀਕੋ 22 ਨਵੰਬਰ 2026

ਮੈਕਸੀਕੋ ਦੇ ਸਿਨਾਲੋਆ ਸੂਬੇ ਵਿੱਚ ਕਥਿਤ ਡਰੱਗ ਮਾਫ਼ੀਆ ਸਰਗਨਾ ਫ਼ੌਸਟੋ ਇਸਿਡਰੋ ਮੇਜ਼ਾ ਫ਼ਲੋਰੇਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰੀ ਹਿੰਸਾ ਭੜਕ ਗਈ। ਇਸ ਹਿੰਸਕ ਘਟਨਾ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਕਾਰਟੇਲ ਦੇ ਸੱਤ ਸ਼ੱਕੀ ਹਥਿਆਰਬੰਦ ਮੈਂਬਰ ਅਤੇ ਮੈਕਸੀਕੋ ਦੇ ਚਾਰ ਸੈਨਿਕ ਸ਼ਾਮਲ ਹਨ।

ਫ਼ੌਸਟੋ ਇਸਿਡਰੋ ਮੇਜ਼ਾ ਫ਼ਲੋਰੇਸ ਨੂੰ ‘ਐਲ ਚਾਪੋ ਇਸਿਡਰੋ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਮੈਕਸੀਕੋ ਦੇ ਬਦਨਾਮ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜਿਆ ਹੋਇਆ ਸੀ ਅਤੇ ਸੁਰੱਖਿਆ ਏਜੰਸੀਆਂ ਦੀ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਸੀ।

ਜਾਣਕਾਰੀ ਅਨੁਸਾਰ, ਮੈਕਸੀਕੋ ਦੇ ਸੁਰੱਖਿਆ ਬਲਾਂ ਨੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਮਦਦ ਨਾਲ ਇੱਕ ਵਿਸ਼ੇਸ਼ ਮੁਹਿੰਮ ਚਲਾਈ ਸੀ। ਇਸ ਕਾਰਵਾਈ ਦੌਰਾਨ ਡਰੱਗ ਮਾਫ਼ੀਆ ਸਰਗਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਰਟੇਲ ਦੇ ਹਥਿਆਰਬੰਦ ਮੈਂਬਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਜ਼ਬਰਦਸਤ ਝੜਪਾਂ ਸ਼ੁਰੂ ਹੋ ਗਈਆਂ।

ਇਨ੍ਹਾਂ ਝੜਪਾਂ ਦੌਰਾਨ ਦੋਵਾਂ ਪਾਸਿਆਂ ਦੇ 11 ਲੋਕਾਂ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਕਾਰਵਾਈ ਨੂੰ ਮੈਕਸੀਕੋ ਵਿੱਚ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੀ ਇੱਕ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ।