ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਰਾਜ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ
ਮੋਹਾਲੀ ਵਿਖੇ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਖਿਡਾਰੀਆਂ ਨੇ ਦਿਖਾਏ ਨਿਸ਼ਾਨੇਬਾਜ਼ੀ ਦੇ ਜੌਹਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਨਵੰਬਰ:
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਮਿਤੀ 17 ਨਵੰਬਰ ਤੋਂ 23 ਨਵੰਬਰ 2026 ਤੱਕ ਰਾਜ ਪੱਧਰੀ ਸ਼ੂਟਿੰਗ (ਨਿਸ਼ਾਨੇਬਾਜ਼ੀ) ਜਿਲ੍ਹਾ ਐਸ ਏ ਐਸ ਨਗਰ ਵਿਖੇ ਮੁਕਾਬਲੇ ਬੜੇ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਨੇ ਆਪਣੇ ਨਿਸ਼ਾਨੇਬਾਜ਼ੀ ਦੇ ਜੌਹਰ ਦਿਖਾਏ।
ਮੁਕਾਬਲਿਆਂ ਦੌਰਾਨ ਖਿਡਾਰੀਆਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਜ਼ਿਲ੍ਹਿਆਂ ਦਾ ਨਾਮ ਰੌਸ਼ਨ ਕੀਤਾ। ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ।ਟੂਰਨਾਮੈਂਟ ਦੌਰਾਨ ਐਮ ਐਲ ਏ ਫਰੀਦਕੋਟ ਸ੍ਰੀ ਗੁਰਦਿੱਤ ਸਿੰਘ ਸੇਖੋਂ ਵੱਲੋੰ ਵੀ ਸਿਰਕਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ ।
ਮੁਕਾਬਲਿਆਂ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ (D.S.O.) ਮੋਹਾਲੀ ਮਿਸ ਉਮੇਸ਼ਵਰੀ ਸ਼ਰਮਾ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ।ਟੂਰ
ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜੇਤੂ ਖਿਡਾਰੀਆਂ ਨੂੰ ਨਕਦ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾ ਰਿਹਾ ਹੈ, ਜਿਸ ਤਹਿਤ ਪਹਿਲਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ 10,000 ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੇ ਨੂੰ 7,000 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ 5,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਵੱਖ-ਵੱਖ ਵਰਗਾਂ ਦੇ ਅੰਤਿਮ ਨਤੀਜੇ ਹੇਠ ਲਿਖੇ ਅਨੁਸਾਰ ਹਨ:
ਮੈਚ ਨੰ. S1: ਏਅਰ ਪਿਸਟਲ ਅੰਡਰ-14 ਲੜਕੇ (ਐੱਨ. ਆਰ )
ਸਾਰਾਂਸ਼ ਸ਼ਰਮਾ (ਜਲੰਧਰ) ਨੇ ਪਹਿਲਾ ਸਥਾਨ ,ਗੁਰਮੇਹਰ ਸਿੰਘ (ਸੰਗਰੂਰ) ਨੇ ਦੂਸਰਾ ਸਥਾਨ – ਅਭਿਮੰਨਿਊ ਰਾਵਤ (ਪਟਿਆਲਾ) ਨੇ ਤੀਸਰਾ ਸਥਾਨ,
ਅਤੇ 2. ਮੈਚ ਨੰ. S2: ਏਅਰ ਪਿਸਟਲ ਅੰਡਰ-14 ਲੜਕੀਆਂ (ਐੱਨ. ਆਰ)
ਇਸ਼ਿਤਾ ਪਾਲ (ਪਟਿਆਲਾ) ਨੇ ਪਹਿਲਾ ਸਥਾਨ
ਸਮਾਇਰਾ ਭਾਟੀਆ (ਹੁਸ਼ਿਆਰਪੁਰ) ਨੇ ਦੂਸਰਾ ਸਥਾਨ, ਤੀਜਾ ਸਥਾਨ: ਨਵਿਆ (ਫਾਜ਼ਿਲਕਾ) -ਨੇ ਤੀਸਰਾ ਸਥਾਨ ਸਕੋਰ: 358
. ਮੈਚ ਨੰ. S3: ਏਅਰ ਰਾਈਫਲ ਅੰਡਰ-14 ਲੜਕੇ (ਐੱਨ. ਆਰ) ਵਿੱਚ
ਤਨਵੀਰ ਸਿੰਘ (ਰੂਪਨਗਰ) ਨੇ ਪਹਿਲਾ ਸਥਾਨ ,
ਗੁਰਅੰਸ਼ ਸਿੰਘ (ਪਟਿਆਲਾ) ਨੇ ਦੂਸਰਾ ਸਥਾਨ – ,
ਤੀਜਾ ਸਥਾਨ: ਏਕਨੂਰ ਸਿੰਘ (ਪਟਿਆਲਾ) ਨੇ ਤੀਸਰਾ ਸਥਾਨ ,
ਮੈਚ ਨੰ. S4: ਏਅਰ ਰਾਈਫਲ ਅੰਡਰ-14 ਲੜਕੀਆਂ (ਐੱਨ. ਆਰ)
Bullet ਪਹਿਲਾ ਸਥਾਨ: ਕੈਰਾਵੀ ਗੋਇਲ (ਬਰਨਾਲਾ) ਨੇ ਪਹਿਲਾ ਸਥਾਨ –
ਤਨੀਸ਼ੀ ਭਾਰਦਵਾਜ (ਐਸ.ਏ.ਐਸ. ਨਗਰ) ਨੇ ਦੂਸਰਾ ਸਥਾਨ –
ਤੀਜਾ ਸਥਾਨ: ਸਰਗੁਣ ਸ਼ੈਲਨ ਕੌਰ ਗਿੱਲ (ਫਾਜ਼ਿਲਕਾ) ਨੇ ਤੀਸਰਾ ਸਥਾਨ-
5. ਮੈਚ ਨੰ. S6: ਏਅਰ ਪਿਸਟਲ ਅੰਡਰ-14 ਲੜਕੀਆਂ (ਆਈ.ਐੱਸ.ਐੱਸ.ਐੱਫ) ਵਿੱਚ
: ਅਨਵੀ (ਐਸ.ਏ.ਐਸ. ਨਗਰ) ਨੇ ਪਹਿਲਾ ਸਥਾਨ-
. ਮੈਚ ਨੰ. S7: ਏਅਰ ਰਾਈਫਲ ਅੰਡਰ-14 ਲੜਕੇ (ਆਈ.ਐੱਸ.ਐੱਸ.ਐੱਫ) ਵਿੱਚ
ਪਹਿਲਾ ਸਥਾਨ: ਦੀਪਇੰਦਰ ਸਿੰਘ (ਐਸ.ਏ.ਐਸ. ਨਗਰ)ਨੇ ਪਹਿਲਾ ਸਥਾਨ-
ਏਕਮਬੀਰ ਸਿੰਘ (ਐਸ.ਏ.ਐਸ. ਨਗਰ)ਨੇ ਦੂਸਰਾ ਸਥਾਨ –
ਰੁਦਰਾਂਸ਼ ਸ਼ਰਮਾ (ਅੰਮ੍ਰਿਤਸਰ) ਨੇ ਤੀਸਰਾ ਸਥਾਨ-
7. ਮੈਚ ਨੰ. S8: ਏਅਰ ਰਾਈਫਲ ਅੰਡਰ-14 ਲੜਕੀਆਂ (ਆਈ.ਐੱਸ.ਐੱਸ.ਐੱਫ)
ਸਿਮਰਨ ਕੌਰ (ਸ੍ਰੀ ਮੁਕਤਸਰ ਸਾਹਿਬ) ਨੇ ਪਹਿਲਾ ਸਥਾਨ- ਸਕੋਰ: 619.1
ਤੁਰੰਨਿਆ (ਸੰਗਰੂਰ) ਨੇ ਦੂਸਰਾ ਸਥਾਨ – ਸਕੋਰ: 618.1
8. ਮੈਚ ਨੰ. S9: ਏਅਰ ਪਿਸਟਲ ਅੰਡਰ-17 ਲੜਕੇ (ਐੱਨ.ਆਰ)
ਪਹਿਲਾ ਸਥਾਨ: ਗੁਰਜੋਤ ਸਿੰਘ (ਜਲੰਧਰ) ਨੇ ਪਹਿਲਾ ਸਥਾਨ- ਸਕੋਰ: 379
ਕੁਲਵੀਰ ਸਿੰਘ (ਰੂਪਨਗਰ) ਨੇ ਦੂਸਰਾ ਸਥਾਨ – ਸਕੋਰ: 377
ਨਵਨੀਰ ਸਿੰਘ (ਬਠਿੰਡਾ) ਨੇ ਤੀਸਰਾ ਸਥਾਨ- ਸਕੋਰ: 374
9. ਮੈਚ ਨੰ. ਐੱਸ10: ਏਅਰ ਪਿਸਟਲ ਅੰਡਰ-17 ਲੜਕੀਆਂ (ਐੱਨ.ਆਰ)
ਬੁਲੇਟ ਪਹਿਲਾ ਸਥਾਨ: ਏਂਜਲਦੀਪ ਕੌਰ (ਸ੍ਰੀ ਮੁਕਤਸਰ ਸਾਹਿਬ) ਨੇ ਪਹਿਲਾ ਸਥਾਨ – ਸਕੋਰ: 367
ਰੀਤ ਕੌਰ (ਅੰਮ੍ਰਿਤਸਰ) ਨੇ ਦੂਸਰਾ ਸਥਾਨ- ਸਕੋਰ: 366
ਗੁਰਮੰਨਤ ਕੌਰ (ਤਰਨਤਾਰਨ) ਨੇ ਤੀਸਰਾ ਸਥਾਨ – ਸਕੋਰ: 366 ਪ੍ਰਾਪਤ ਕੀਤਾ
ਅੰਤ ਵਿੱਚ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਪ੍ਰਤੀ ਵਧ ਰਿਹਾ ਉਤਸ਼ਾਹ ਇਸ ਗੱਲ ਦਾ ਸੰਕੇਤ ਹੈ ਕਿ ਸੂਬੇ ਦੀ ਨਵੀਂ ਪੀੜ੍ਹੀ ਖੇਡਾਂ ਨੂੰ ਆਪਣੇ ਭਵਿੱਖ ਦਾ ਅਹਿਮ ਹਿੱਸਾ ਬਣਾ ਰਹੀ ਹੈ। ਅਤੇ ਅੰਤ ਵਿੱਚ ਉਹਨਾਂ ਨੇ ਸਮੂਹ ਪ੍ਰਬੰਧਕਾਂ, ਤਕਨੀਕੀ ਅਧਿਕਾਰੀਆਂ ਅਤੇ ਖਿਡਾਰੀਆਂ ਨੂੰ ਮੁਕਾਬਲਿਆਂ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ ਅਤੇ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਤਰ੍ਹਾਂ ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਇਸ ਤਰ੍ਹਾ ਰਾਜ ਪੱਧਰੀ ਖੇਡਾਂ ਦਾ ਜਿਲ੍ਹਾ ਐਸ ਏ ਐਸ ਨਗਰ ਵਿੱਚ ਇਹ ਪੜਾਅ ਖਿਡਾਰੀਆਂ ਦੀਆਂ ਯਾਦਗਾਰ ਪ੍ਰਾਪਤੀਆਂ ਅਤੇ ਖੇਡ ਭਾਵਨਾ ਦੇ ਸੁਨੇਹੇ ਨਾਲ ਸੰਪੰਨ ਹੋਇਆ।





