ਉਦਾਸੀ ਦੇ ਕਾਰਨ ਅਤੇ ਉਪਾਅ

ਸਿਹਤ ਲੇਖ

ਡਾ. ਅਜੀਤਪਾਲ ਸਿੰਘ ਐਮ ਡੀ

21ਵੀਂ ਸਦੀ ਭੌਤਿਕਤਾ,ਮੁਕਾਬਲੇਬਾਜੀ, ਆਰਾਮਪ੍ਰਸਤੀ ਤੇ ਰੁਝੇਵਿਆਂ ਦਾ ਯੁੱਗ ਹੈ ਅਤੇ ਇਸ ਚ ਹੀ ਬੰਦਾ ਆਪਣਾ ਵਿਕਾਸ ਸਮਝ ਰਿਹਾ ਹੈ l ਹਰ ਵਰਗ ਤੇ ਉਮਰ ਦੇ ਲੋਕਾਂ ਨੇ ਆਪਣੀਆਂ ਲੋੜਾਂ ਤੇ ਇਛਾਵਾਂ ਨੂੰ ਇਹਨਾਂ ਵਧਾ ਰੱਖਿਆ ਹੈ ਕਿ ਉਹਨਾਂ ਦੀ ਪੂਰਤੀ ਲਈ ਵਿਸ਼ੇਸ਼ ਵਸੀਲੇ ਇਕੱਠੇ ਕਰ ਸਕਣ ਚ ਉਸ ਕੋਲ ਕੰਮ ਦਾ ਬੋਝ ਵੱਧ,ਪਰ ਸਮੇਂ ਦੀ ਘਾਟ ਹੈ l ਇਸ ਕਾਰਨ ਉਹ ਅਨੈਤਿਕਤਾ ਦਾ ਵੀ ਸਹਾਰਾ ਲੈ ਰਿਹਾ ਹੈ l

ਅਜਿਹੇ ਹਾਲਾਤ ਦੀ ਮਜਬੂਰੀ ਕਾਰਨ ਉਹ ਹਰ ਸਮੇਂ ਚਿੰਤਾ,ਤਣਾਅ, ਨਿਰਾਸ਼ਾ ਤੇ ਅਸੁਰੱਖਿਆ ਵਿੱਚ ਜਿਉਂਦਾ ਹੈ। ਵੱਧ ਸਮੇਂ ਤੱਕ ਅਜੇਹੀ ਹਾਲਤ ਵਿੱਚ ਕੰਮ ਕਰਨਾ,ਉਸਨੂੰ ਇੱਕ ਅਜਿਹੇ ਮਾਨਸਿਕ ਰੋਗ ਨਾਲ ਗ੍ਰਸਤ ਕਰ ਦਿੰਦਾ ਹੈ ਜਿਸ ਨੂੰ ਅਸੀ ਉਦਾਸੀ/ਡਿਪਰੈਸ਼ਨ ਕਹਿੰਦੇ ਹਾਂ l ਇਸ ਰੋਗ ਚ ਰੋਗੀ ਦੀ ਜਾਨ ਚਲੀ ਜਾਣ ਦਾ ਡਰ ਨਾ ਹੁੰਦੇ ਹੋਏ ਵੀ ਰੋਗੀ ਆਪਣੀ ਜਾਨ ਖੁਦ ਹੀ ਦੇ ਦਿੰਦਾ ਹੈ l

ਰੋਗ ਦੇ ਮੁੱਖ ਲੱਛਣ :

ਮਾਨਸਿਕ ਵਿਗਾੜ ਕਾਰਨ ਰੋਗੀ ‘ਚ ਉਦਾਸੀ,ਨਿਰਾਸ਼ਾ,ਇਕੱਲੇ ਰਹਿਣ ਦੀ ਇੱਛਾ,ਵਿਚਾਰ ਸੋਚ ਤੇ ਦੇ ਨਜ਼ਰੀਏ ਦਾ ਨਕਾਰਾਤਮਕ ਹੋ ਜਾਣਾ,ਆਪਣੀ ਜ਼ਿੰਦਗੀ ਦਾ ਮੰਤਵਹੀਣ ਹੋ ਜਾਣਾ ਤਾਂ ਬੋਝ ਵਾਂਗੂ ਲੱਗਣਾ,ਭੁੱਖ ਮਰ ਜਾਣੀ,ਉਨੀਂਦਰਾਂ,ਆਪਣੀ ਖੁਦ ਦੀ ਕੋਈ ਇੱਛਾ ਨਾ ਰਹਿ ਜਾਣੀ,ਕਦੀ ਵੱਧ ਖਾੜਕੂ ਸੁਭਾਅ (ਮੈਨਿਕ) ਜਾਂ ਕਦੀ ਬਿਲਕੁਲ ਢਿੱਲਾ-ਮੱਠਾ,ਆਤਮਹੱਤਿਆਂ ਦੀ ਇੱਛਾ ਜਾਂ ਕੋਸ਼ਿਸ਼ l ਇਹ ਰੋਗ ਦੇ ਮਨੁੱਖ ਲੱਛਣ ਹਨ l

ਰੋਗ ਦੇ ਮੁੱਖ ਕਾਰਣ :

ਖੁਦ ਵੱਲੋਂ ਕੀਤੀਆਂ ਜਾਂ ਹੋ ਗਈਆਂ ਗਲਤੀਆਂ ਚਾਹੇ ਉਹ ਸਮਾਜਿਕ,ਕਾਮ ਵਾਸ਼ਣਾ ਜਾਂ ਭਾਵਨਾਤਮਕ ਹੋਣ ਉਹਨਾਂ ਲਈ ਹਮੇਸ਼ਾ ਆਪਣੇ ਆਪ ਨੂੰ ਦੋਸ਼ੀ ਠਹਿਰਾਉਣਾ l

ਕੁੱਝ ਵਿਸ਼ੇਸ਼ ਦਵਾਈਆਂ ਦਾ ਸਰੀਰ ਤੇ ਮਾੜਾ ਅਸਰ

ਵਿਚਾਰਾਂ ਚ ਮਤਭੇਦ ਅਤੇ ਆਪਸੀ ਐਡਜਸਟਮੈਂਟ ਨਾ ਹੋਣੀ l ਉਹ ਨਿੱਜੀ ਹੋਵੇ ਜਾਂ ਪਰਿਵਾਰਿਕ l

  • ਝਮੇਲਾ: ਮਾਪਿਆਂ ਸੰਬੰਧੀ,ਜਾਇਦਾਦ,ਆਮਦਨ ਸਬੰਧੀ (ਜਿਵੇਂ ਕਿਸੇ ਨਜ਼ਦੀਕੀ ਦੀ ਮੌਤ,ਜਾਇਦਾਦ ਤੋਂ ਬੇਦਖਲੀ,ਨੌਕਰੀ ਛੁੱਟ ਜਾਣੀ ਆਦਿ

-ਜੇ ਰੋਗ ਪਿਤਾਪੁਰਖੀ ਰਿਹਾ ਹੋਵੇ ਤਾਂ ਰੋਗ ਦੀ ਭਾਵਨਾ ਵਧ ਜਾਂਦੀ ਹੈ l

-ਕਿਸੇ ਅਜਿਹੇ ਕੁਕਰਮ ਦਾ ਹੋ ਜਾਣਾ ਜਿਸ ਕਰਕੇ ਬੰਦੇ ਦਾ ਪਰਿਵਾਰ ਤੇ ਸਮਾਜ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਹੋਵੇ l

  • ਗੁੰਝਲਦਾਰ ਬੀਮਾਰੀਆਂ ਜੋ ਲਾਇਲਾਜ ਹੋ ਚੁੱਕੀਆਂ ਹੋਣ l
  • ਕੰਮ ਦਾ ਵੱਧ ਭੋਜ, ਰੁੱਝੇਵਾਂ ਜਾਂ ਦਬਾਅ l
  • ਵੱਧ ਸੰਵੇਦਨਸ਼ੀਲ ਹੋਣਾ l
  • ਵੱਧ ਸਮੇਂ ਤੱਕ ਤਣਾਅ ਦੀ ਹਾਲਤ ਜਾਂ ਆਪਣੇ ਆਪ ਨੂੰ ਅਸੁਰੱਖਿਅਤ ਸਮਝਣਾ,ਨਸ਼ਿਆਂ ਦੀ ਵੱਧ ਵਰਤੋਂ ਜਾਂ ਉਹਨਾਂ ਦਾ ਗੁਲਾਮ ਹੋ ਜਾਣਾ l ਉਕਤ ਪ੍ਰਤੱਖ ਕਾਰਨਾ ਕਰਕੇ ਫਾਲਤੂ ਵਿਚਾਰ,ਇੱਛਾ ਲਾਲਸਾ ਤੇ ਉਮੀਦ ਵੀ ਇਸ ਰੋਗ ਦੇ ਕਾਰਨ ਹਨ l ਹਰੇਕ ਬੰਦੇ ਦੇ ਦਿਮਾਗ ਚ ਵਿਚਾਰਾਂ ਦਾ ਆਉਣਾ ਇੱਕ ਸੁਭਾਵਿਕ ਅਮਲ ਹੈ,ਕਿਹੜੇ ਵਿਚਾਰਾਂ ਤੇ ਅਮਲ ਕਰਨਾ ਹੈ,ਕਿਹੜਿਆਂ ਤੇ ਨਹੀਂ,ਬੰਦੇ ਦੇ ਵਿਵੇਕ ਤੇ ਨਿਰਭਰ ਕਰਦਾ ਹੈ l ਗਲਤ ਫੈਸਲਿਆਂ ਦਾ ਸਿੱਟਾ ਤਾਂ ਖੁਦ ਆਪ ਹੀ ਝਲਣਾ ਹੈ ਪਰ ਸੁਧਾਰ ਨਾ ਕਰਕੇ ਉਸ ਹਾਲਤ ਹੀ ਬਣੇ ਰਹਿਣਾ ਜਾਂ ਦਹੁਰਾਉਂਦੇ ਰਹਿਣਾ ਹਾਲਤ ਨੂੰ ਹੋਰ ਵਿਗਾੜ ਦਿੰਦਾ ਹੈ l ਗਲਤ ਦਿਸ਼ਾ ਦਾ ਨਤੀਜਾ ਉਦਾਸੀ ਨੂੰ ਜਨਮ ਦਿੰਦਾ ਹੈ।

-ਹਰੇਕ ਬੰਦੇ ਨੂੰ ਆਪਣੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਦੇ ਯਤਨ ਤੋਂ ਪਹਿਲਾਂ ਉਹਨਾਂ ਦੇ ਵਿਚਾਰ ਕਰਨਾ ਚਾਹੀਦਾ ਹੈ l ਕੀ ਇੱਛਾ ਦੀ ਪੂਰਤੀ ਲਾਜਮੀ ਹੈ ਤੇ ਉਹ ਇਸ ਤੇ ਸਮਰੱਥ ਹੈ ? ਇੱਛਾ ਦੂਜਿਆਂ ਨਾਲ ਈਰਖਾ ਦੇ ਕਾਰਨ ਤਾਂ ਨਹੀਂ ? ਦਲੀਲ ਪੂਰਵਕ ਵਿਚਾਰ ਕਰ ਲੈਣਾ ਚਾਹੀਦਾ ਹੈ l ਫਿਰ ਹੀ ਉਸ ਦੀ ਪੂਰਤੀ ਲਈ ਕੋਸ਼ਿਸ਼ ਕਰੋ l ਅਸਫਲਤਾ ਤੋਂ ਨਿਰਾਸ਼ ਨਾ ਹੋ ਕੇ ਉਸ ਨੂੰ ਆਪਣਾ ਰਾਹ ਦਰਸਾਸਾਵਾ ਸਮਝੋ ਤੇ ਸਹੀ ਦਿਸ਼ਾ ਚ ਕੋਸ਼ਿਸ਼ ਕਰਕੇ ਸਮੇਂ ਦੀ ਉਡੀਕ ਕਰੋ l ਉਦਾਸੀ ਤੋਂ ਤਾਂ ਹੀ ਬੱਚੇ ਰਹੋਗੇ l

-ਰਾਤ ਨੂੰ ਆਪਣੇ ਵੱਲੋਂ ਕੀਤੇ ਕੰਮਾਂ ਦਾ ਮੁਲੰਕਣ ਕਰੋ ਕਿ ਆਪਣੇ ਬਿਨਾਂ ਕਿਸੇ ਲਾਲਚ ਦੇ ਜਾਂ ਸਿਰਫ ਸਦਭਾਵਨਾ ਕਰਕੇ ਕਿਸੇ ਦਾ ਨਾਲ ਕੀਤਾ ਕੀ ? ਜਦ ਤੁਸੀਂ ਖੁਦ ਜਿੰਮੇਵਾਰੀਆ ਪ੍ਰਤੀ ਵਫਾਦਾਰ ਨਹੀਂ ਤਾਂ ਦੂਜਿਆਂ ਤੋਂ ਉਮੀਦ ਕਾਹਦੀ ? ਚਾਹੇ ਉਹ ਤੁਹਾਡਾ ਸਗਾ ਹੋਵੇ ਜਾਂ ਕੋਈ ਹੋਰ l ਦੂਜੇ ਤੋਂ ਬੇਹਦ ਆਸ ਰੱਖਣੀ ਉਦਾਸੀ ਦਾ ਕਾਰਣ ਬਣ ਸਕਦੀ ਹੈ l ਆਪਣੇ ਚ ਫਰਜਾਂ ਪ੍ਰਤੀ ਵਫਾਦਾਰੀ ਪੈਦਾ ਕਰੋ l ਦੂਜਿਆਂ ਦੀ ਸਹਾਇਤਾ ਲਈ ਬਿਨਾਂ ਕਿਸੇ ਉਮੀਦ ਦੇ ਹੱਥ ਵਧਾਓ ਅਤੇ ਇਸ ਦੀ ਸਫਲਤਾ ਤੇ ਖੁਸ਼ੀ ਮਹਿਸੂਸ ਕਰੋ l ਆਪਣੇ ਜੀਵਨ ਨੂੰ ਸਾਰਥਕ ਬਣਾਓ ਤੇ ਉਦਾਸੀ ਤੋਂ ਬਚੋ l

-ਜੇ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਪਰਿਵਾਰ ਤੇ ਸਮਾਜ ਵੱਲੋਂ ਅਣਗੌਲੇ ਹੋ l ਕੋਈ ਆਪ ਦਾ ਧਿਆਨ ਹੀ ਨਹੀਂ ਰੱਖਦਾ l ਅਜਿਹਾ ਵਿਚਾਰ ਰੱਖ ਕੇ ਖੁਦ ਹੀ ਆਪਣੀ ਪ੍ਰਵਾਹ ਨਹੀਂ ਕਰ ਰਹੇ ਹੋ ਤੇ ਉਦਾਸੀ ਵਰਗੀ ਘਾਤਕ ਬਿਮਾਰੀ ਨੂੰ ਜਨਮ ਦੇ ਰਹੇ ਹੋ l ਜੇ ਸੱਚੀਮੁੱਚੀ ਤੁਸੀਂ ਅਣਗੌਲੇ ਹੋ ਰਹੇ ਹੋ ਤਾਂ ਇਹ ਤੁਹਾਡੇ ਵੱਲੋਂ ਕੀਤੇ ਕੰਮਾਂ ਦਾ ਹੀ ਸਿੱਟਾ ਹੈ l ਤੁਸੀਂ ਸਾਰਿਆਂ ਨਾਲ ਸੁਖਾਵੇਂ ਸਬੰਧ ਬਣਾਉਣ ਦੀ ਕੋਸ਼ਿਸ਼ ਕਰੋ l ਆਪਣੀਆਂ ਯੋਗਤਾਵਾਂ ਤੇ ਸਮਰਥਾਵਾਂ ਨੂੰ ਪਰਖੋ l ਉਹਨਾਂ ਤੇ ਪਈ ਧੂੜ ਸਾਫ ਕਰ ਲਓ l ਜਦ ਇੱਕ ਤਿਣਕੇ ਤੇ ਕਣ ਨਾਲ ਕੰਮ ਕੀਤਾ ਜਾ ਸਕਦਾ ਹੈ ਤਾਂ ਫਿਰ ਤੁਸੀਂ ਤਾਂ ਇੱਕ ਪੂਰੇ ਮਨੁੱਖ ਹੋ,ਕਲਿਆਣਕਾਰੀ ਹੋ l ਦੂਜਿਆਂ ਦੇ ਆਪਣੀਆਂ ਸਮਰਥਾਵਾਂ ਦੇ ਅਨਕੂਲ ਜਿੰਨੀ ਸੇਵਾ ਕਰੋਗੇ ਜਾਂ ਕੰਮ ਆਉਗੇ,ਪਰਿਵਾਰ ਤੇ ਸਮਾਜ ਆਪ ਨੂੰ ਉਸ ਤੋਂ ਵੱਧ ਪਿਆਰ ਨਾਲ ਆਪਣਾਵੇਗਾ l ਉਦਾਸੀ ਦੀ ਨੀਂਹ ਵੀ ਨਹੀਂ ਰੱਖੀ ਜਾ ਸਕੇਗੀ l

ਰੋਗ ਕਿਨ੍ਹਾਂ ‘ਤੇ ਅਸਰ ਕਰਦਾ ਹੈ ?

ਇਹ ਰੋਗ ਨੌਜਵਾਨਾ,ਬਾਲਗਾਂ,ਬਜ਼ੁਰਗਾਂ ਔਰਤਾਂ ਤੇ ਮਰਦਾਂ ਸਭ ਨੂੰ ਹੋ ਸਕਦਾ ਹੈ,ਪਰ ਔਰਤਾਂ ਚ ਇਸ ਦੀ ਸੰਭਾਵਣਾ ਵੱਧ ਰਹਿੰਦੀ ਹੈ,ਕਿਉਂਕਿ ਉਹਨਾਂ ਚ ਭਾਵਨਾਤਮਕ ਕਿਰਿਆਸ਼ੀਲਤਾ ਵੱਧ ਹੁੰਦੀ ਹੈ l

ਰੋਗ ਦਾ ਵਿਗਿਆਨਕ ਕਰਨ :ਦਿਮਾਗ ਦਾ ਲਿੰਬਕ ਸਿਸਟਮ ਭਾਵਨਾਤਕ ਮਨੋਭਾਵ ਖੁਸ਼ੀ ਤੇ ਗਮੀ ਆਦੀ ਵਿਚਾਰ ਤੇ ਵਾਸ਼ਨਾ ਨਾਲ ਸੰਬੰਧਿਤ ਹੈ,ਜਿਸ ਦੇ ਲਈ ਭਾਗ ਮਿਲ ਕੇ ਕੰਮ ਕਰਦੇ ਹਨ ਤੇ ਉਹਨਾਂ ਚ ਸੰਕੇਤਾਂ ਦੇ ਅਦਾਨ,ਪ੍ਰਦਾਨ,ਸੰਚਾਰ ਕਰੇ ਰਸਾਇਨਾਂ ਤੇ ਹਾਰਮੋਨਾ ਤੇ ਨਿਰਭਰ ਹੈ l ਵੱਧ ਸਮੇਂ ਤੱਕ ਤਣਾਅ ਦੇ ਹਾਲਾਤ ਚ ਤਣਾਅ ਕਰਕੇ ਪੈਦਾ ਹੋਏ ਹਾਰਮੋਨ ਸੰਚਾਰਕ ਰਸਾਇਨਾ ਨੂੰ ਘੱਟ ਕਰ ਦਿੰਦੇ ਹਨ,ਇਸ ਲਈ ਸੰਚਾਰ ਪ੍ਰਣਾਲੀ ਚ ਅਸੰਤੁਲਨ ਪੈਦਾ ਹੋ ਕੇ ਉਦਾਸੀ ਰੋਗ ਹੋ ਜਾਂਦਾ ਹੈ ਅਤੇ ਸਰੀਰ ਦੀਆਂ ਆਮ ਹੋਰ ਪ੍ਰਣਾਲੀਆਂ ਦੀ ਕਾਰਜਕੁਸ਼ਲਤਾ ਵੀ ਪ੍ਰਭਾਵਿਤ ਹੋ ਜਾਣ ਕਰਕੇ ਸਰੀਰ ਦੇ ਵੱਖ ਵੱਖ ਰੋਗਾਂ ਨਾਲ ਗ੍ਰਸਤ ਹੋ ਜਾਂਦਾ ਹੈ ਅਤੇ ਸਰੀਰ ਦੀਆਂ ਆਮ ਹੋਰ ਪ੍ਰਣਾਲੀਆਂ ਦੀ ਕਾਰਕਕੁਸ਼ਲਤਾ ਵੀ ਪ੍ਰਭਾਵਿਤ ਹੋ ਜਾਣ ਕਰਕੇ ਸਰੀਰ ਹੋਰ ਵੱਖ-ਵੱਖ ਰੋਗਾਂ ਨਾਲ ਗ੍ਰਸਤ ਹੋ ਜਾਂਦਾ ਹੈ l ਇਲਾਜ ਤੋਂ ਪਹਿਲਾਂ ਜੇ ਰੋਗੀ ਸਮਝ ਸਕਦਾ ਹੈ ਤਾਂ ਉਸ ਵੱਲੋਂ ਜਾਂ ਸਬੰਧੀਆਂ (ਮਾਪਿਆਂ ਆਦਿ) ਦੇ ਕੁਝ ਪਾਲਣਯੋਗ ਤੱਥ ਰੋਗੀ ਲਈ ਸਹਾਇਕ ਹੋਣਗੇ l

-ਆਹਾਰ,ਵਿਹਾਰ,ਵਿਚਾਰ ਚ ਸਕਾਰਾਤਮਕ ਤਬਦੀਲੀ ਲਿਆਓ l ਰੋਗੀ ਨੂੰ ਜਿੱਥੋਂ ਤੱਕ ਸੰਭਵ ਹੋਵੇ,ਰੁਝੇਵਿਆਂ ਚ ਪਾ ਕੇ ਰੱਖੋ ਤੇ ਇਕੱਲਾ ਨਾ ਛੱਡੋ l

  • ਉਹਨਾਂ ਹਾਲਤਾਂ ਤੇ ਕਾਰਨਾਂ ਨੂੰ ਦੂਰ ਕਰੋ,ਜਿਨਾਂ ਕਰਕੇ ਰੋਗ ਪੈਦਾ ਹੋਇਆ ਹੈ l ਰੋਗੀ ਨੂੰ ਕੌਸਲਰ (ਮਾਹਰ ਸਲਾਹਕਾਰ) ਦੀ ਸਲਾਹ ਮੰਨ ਕੇ ਹੀ ਕੰਮ ਕਰਨਾ ਚਾਹੀਦਾ ਹੈ l

-ਇਹ ਇੱਕ ਜਟਿਲ ਰੋਗ ਹੈ l ਰੋਗੀ ਦੇ ਆਤਮਵਿਸ਼ਵਾਸ ਤੇ ਸੰਕਲਪ ਸ਼ਕਤੀ ਨੂੰ ਵਧਾਓ l

-ਰੋਗੀ ਚ ਸਬਰਸੰਤੋਖ ਤੇ ਦੂਜਿਆਂ ਨਾਲ ਸੰਜਮ ਵਰਤਣ ਦਾ ਰੁਝਾਣ ਪੈਦਾ ਕਰੋ l

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

98156 29301

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।