ਔਰਤ ਨੇ ਪ੍ਰੇਮੀ ਨੂੰ ਕੀਤੀ ਨਾਂਹ, ਵਿਅਕਤੀ ਨੇ ਕਰੰਟ ਲਗਾ ਕੇ ਮਾਰਨ ਦੀ ਕੀਤੀ ਕੋਸ਼ਿਸ਼

Published on: October 6, 2024 11:27 am

ਰਾਸ਼ਟਰੀ

ਨਾਗਪੁਰ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਤੋਂ ਨਾਂਹ ਕਰਨ ਉਤੇ ਵਿਅਕਤੀ ਨੇ ਉਸ ਨੂੰ ਕਰੰਟ ਲਗਾ ਕੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਹਾਰਾਸ਼ਟਰ ਦੇ ਨਾਗਪੁਰ ਦੀ ਹੈ। ਇਕ 31 ਸਾਲਾ ਵਿਅਕਤੀ ਨੂੰ ਕਥਿਤ ਤੌਰ ਉਤੇ ਔਰਤ ਨੂੰ ਕਰੰਟ ਲਗਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਆਰੋਪੀ ਵਿਕੀ ਹਜ਼ਾਰੇ ਦੀ ਚਾਰ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਉਤੇ ਤਲਾਕਸ਼ੁਦਾ ਔਰਤ ਨਾਲ ਮੁਲਾਕਾਤ ਹੋਈ ਸੀ। ਇਸ ਦੌਰਾਨ ਕਥਿਤ ਤੌਰ ਉਤੇ ਉਨ੍ਹਾਂ ਵਿੱਚ ਪ੍ਰੇਮ ਸਬੰਧ ਬਣ ਗਏ ਸਨ। ਪੁਲਿਸ ਅਨੁਸਾਰ ਜਦੋਂ ਔਰਤ ਨੇ ਵਿੱਕੀ ਨਾਲ ਰਿਸ਼ਤਾ ਖਤਮ ਕਰ ਲਿਆ ਅਤੇ ਉਸ ਦੇ ਵਿਆਹ ਪ੍ਰਸਤਾਵ ਨੂੰ ਠੁਕਰਾ ਦਿੱਤਾ ਤਾਂ ਚੀਜਾਂ ਬਦਤਰ ਹੋ ਗਈ।

ਸ਼ਨੀਵਾਰ ਦੀ ਸਵੇਰ ਵਿੱਕੀ ਹਜਾਰੇ ਔਰਤ ਦੇ ਘਰ ਪਹੁੰਚ ਗਿਆ ਅਤੇ ਵਿਹੜੇ ਦੇ ਇਕ ਕਮਰੇ ਵਿੱਚ ਲੁੱਕ ਗਿਆ। ਜਦੋਂ ਔਰਤ ਕੰਮ ਉਤੇ ਜਾਣ ਦੀ ਤਿਆਰੀ ਕਰ ਰਹੀ ਸੀ ਤਾਂ ਇਸ ਦੌਰਾਨ ਉਸਨੇ ਉਸ ਨੂੰ ਫੜ੍ਹ ਲਿਆ। ਉਸਦੇ ਗਲੇ ਵਿੱਚ ਇਕ ਇਲੈਟ੍ਰੈਨਿਕ ਮੋਟਰ ਦੀ ਤਾਰ ਬੰਨ੍ਹ ਦਿੱਤੀ ਅਤੇ ਉਸ ਨੂੰ ਬਿਜਲੀ ਕਰੰਟ ਦੇਣ ਦੀ ਕੋਸ਼ਿਸ਼ ਕੀਤੀ।

ਔਰਤ ਦੀਆਂ ਚੀਕਾਂ ਸੁਣਕੇ ਉਸਦੀ ਮਾਂ ਅਤੇ ਉਸਦਾ ਪੁੱਤ ਉਸਦੀ ਮਦਦ ਲਈ ਭੱਜੇ। ਗੁਆਂਢੀਆਂ ਦੀ ਮਦਦ ਨਾਲ ਵਿੱਕੀ ਹਜਾਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵੱਖ ਵੱਖ ਧਰਾਵਾਂ ਦੇ ਤਹਿਤ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।