ਅਹਿਮਦਾਬਾਦ ਜਹਾਜ਼ ਹਾਦਸੇ ’ਚ DGCA ਵੱਲੋਂ ਤਿੰਨ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ

Published on: June 21, 2025 2:58 pm

ਰਾਸ਼ਟਰੀ

ਨਵੀਂ ਦਿੱਲੀ, 21 ਜੂਨ, ਦੇਸ਼ ਕਲਿੱਕ ਬਿਓਰੋ :

ਬੀਤੇ 12 ਜੂਨ ਨੂੰ ਅਹਿਮਦਾਬਾਦ ਵਿੱਚ ਵਾਪਰੇ ਜਹਾਜ਼ ਹਾਦਸੇ ’ਚ 270 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਡੀਜੀਸੀਏ ਨੇ ਏਅਰ ਇੰਡੀਆ ਨੂੰ ਤਿੰਨ ਅਧਿਕਾਰੀਆਂ ਨੂੰ ਕੱਢਣ ਲਈ ਹੁਕਮ ਕੀਤਾ ਹੈ। ਡੀਜੀਸੀਏ ਨੇ ਏਅਰ ਇੰਡੀਆ ਨੂੰ ਕਿਹਾ ਕਿ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਗੰਭੀਰ ਸੁਰੱਖਿਆ ਉਲੰਘਣਾ ਦੇ ਚਲਦਿਆਂ ਤਿੰਨ ਅਧਿਕਾਰੀਆਂ ਨੂੰ ਤੁਰੰਤ ਹਟਾ ਦਿੱਤਾ ਜਾਵੇ। ਇਹ ਹੁਕਮ 12 ਜੂਨ ਨੂੰ ਸਾਦਰ ਵਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਨ ਭਰਦੇ ਸਮੇਂ ਬੋਇੰਗ 787-8 ਡ੍ਰੀਮਲਾਈਨਰ ਕ੍ਰੈਸ ਹੋਣ ਦੇ ਕੁਝ ਹੀ ਦਿਨ ਬਾਅਦ ਆਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।