ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਦਿੱਤਾ ਝਟਕਾ, ਇਹ ਮੰਗ ਕੀਤੀ ਰੱਦ

ਰਾਸ਼ਟਰੀ

ਨਵੀਂ ਦਿੱਲੀ, 21 ਜੂਨ, ਦੇਸ਼ ਕਲਿੱਕ ਬਿਓਰੋ :

ਚੋਣ ਕਮਿਸ਼ਨ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਦਿੱਤਾ ਹੈ। ਰਾਹੁਲ ਗਾਂਧੀ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਫੁਟੇਜ਼ ਨੂੰ ਜਨਤਕ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ। ਚੋਣ ਕਮਿਸ਼ਨ ਵੱਲੋਂ ਗਿਆ ਗਿਆ ਹੈ ਕਿ ਇਹ ਵੋਟਰਾਂ ਦੀ ਗੋਪੀਨੀਅਤ ਅਤੇ ਸੁਰੱਖਿਆ ਲਈ ਖਤਰਾ ਹੈ।

ਆਈਆਂ ਖਬਰਾਂ ਮੁਤਾਬਕ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀ ਮੰਗ ਭਾਵੇਂ ਹੀ ਲੋਕਤੰਤਰਿਕ ਪ੍ਰਕਿਰਿਆ ਲਈ ਰੱਖਿਆ ਦਾ ਦਾਅਵਾ ਕਰੇ, ਪ੍ਰੰਤੂ ਉਸਦਾ ਅਸਲੀ ਮਕਸਦ ਇਸ ਦੇ ਉਲਟ ਹੈ। ਜਨਪ੍ਰਤੀਨਿਧਿਤਵ ਅਧਿਨਿਯਮ 1950-1951 ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ, ਇਹ ਮੰਗ ਵੋਟਰਾਂ ਦੇ ਅਧਿਕਾਰੀਆਂ ਦੀ ਉਲੰਘਣਾ ਕਰਦੀ ਹੈ। ਫੁਟੇਜ ਸਾਂਝਾ ਕਰਨ ਨਾਲ ਵੋਟਰਾਂ ਦੀ ਪਹਿਚਾਣ ਉਜਗਰ ਹੋ ਸਕਦੀ ਹੈ, ਜਿਸ ਨਾਲ ਵੋਟਾਂ ਦੇਣ ਜਾਂ ਨਾ ਦੇੳ ਾਲੇ ਲੋਕ ਦਬਾਅ, ਭੇਦਭਾਵ ਜਾਂ ਧਮਕੀ ਦਾ ਸ਼ਿਕਾਰ ਹੋ ਸਕਦੇ ਹਨ।

 

 

 

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।