ਅੱਖਾਂ ਦੀਆਂ ਸਮੱਸਿਆਵਾਂ ਤੇ ਵਿਦਿਆਰਥੀਆਂ ਦੇ ਸੰਗਰਸ਼ ਸਬੰਧੀ ਗੈਦਰਿੰਗ ਰਹੀ ਸਫਲ- ਸਹਿੰਬੀ

ਪੰਜਾਬ

ਬਰੈਂਪਟਨ ਕਨੇਡਾ,11 ਦਸੰਬਰ (ਗੁਰਮੀਤ ਸੁਖਪੁਰ)

ਅੱਜ ਇੱਥੇ ਟੈਰੀਮਿਲਰ ਕਮਿਊਨਿਟੀ ਸੈਂਟਰ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ਵੱਖ ਵੱਖ-ਵੱਖ ਕਲੱਬਾਂ ਦੀ ਗੈਦਰਿੰਗ ਕੀਤੀ ਗਈ ।ਕਲੱਬ ਦੇ ਸੈਕਟਰੀ ਪ੍ਰੀਤਮ ਸਿੰਘ ਸਰਾਂ ਵੱਲੋਂ ਕਲੱਬ ਦੇ ਅਹੁਦੇਦਾਰਾਂ ਦੀ ਜਾਣ ਪਹਿਚਾਣ ਕਰਵਾਈ ਗਈ ।ਨੀਹਾ ਗੁਲਾਟੀ ਨੇ ਆਪਣੀ ਸੰਸਥਾ ਆਪਟੀਕਲਜ ਆਨ ਦਾ ਜੀਏ ਵਲੋਂ ਐਨਕਾਂ,ਲੈਂਨਜ ਤੇ ਐਨਕਾਂ ਦੀ ਰੀਪੇਅਰ ਬਾਰੇ ਜਾਣਕਾਰੀ ਦਿੱਤੀ ।ਡਾਕਟਰ ਵਿਕਾਸ ਗੁਲਾਟੀ ਨੇ ਕਾਲਾ ਮੋਤੀਆ,ਚਿੱਟਾ ਮੋਤੀਆ ਤੇ ਅੱਖਾਂ ਦੀ ਡਰਾਈਨੈਸ ਬਾਰੇ ਜਾਣਕਾਰੀ ਦਿੰਦਿਆਂ ਬਹੁਤ ਹੀ ਵਧੀਆ ਨੁਕਤੇ ਪੇਸ਼ ਕੀਤੇ ਗਏ ,ਜਿਨ੍ਹਾਂ ਦਾ ਸੀਨੀਅਰਜ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ।ਐਮ ਪੀ ਪੀ ਹਰਦੀਪ ਗਰੇਵਾਲ ਦੇ ਪੀਏ ਸਾਜਨਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ।ਅਮਰਦੀਪ ਸਿੰਘ ਤੇ ਮੈਡਮ ਅੰਜਲੀ ਵਲੋਂ ਸੀਨੀਅਰ ਦੀ ਹੈਲਥਕੇਅਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਕੈਥੋਲਿਕ ਕਰੌਸਕਲਚਰ ਸਰਵਿਸਿਜ਼ ਵਲੋਂ ਅਮੀਨਾਹ ਹਾਨੀਫ ਨੇ ਸੀਨੀਅਰਜ਼ ਬਾਰੇ ਪ੍ਰੋਗਰਾਮਾਂ ਦਾ ਖੁਲਾਸਾ ਕੀਤਾ ਗਿਆ ਜਿਸਨੂੰ ਸਾਜਨਦੀਪ ਨੇ ਪੰਜਾਬੀ ਵਿੱਚ ਸਮਝਾਇਆ ।

ਆਰ ਐਸ ਏ ਵਲੋਂ ਮੈਡਮ ਬਲਜੀਤ ਬੱਸੀ ਤੇ ਉਨ੍ਹਾਂ ਦੀ ਟੀਮ ਵੱਲੋਂ 17 ਦਸੰਬਰ ਨੂੰ ਚਾਂਦਨੀ ਕਨਵੈਨਸਨ ਸੈਂਟਰ 5 ਗੇਟਵੇ ਬਲੇਵਡ ਬਰੈਂਪਟਨ ਵਿਖੇ ਰੱਖੀ ਕ੍ਰਿਸਮਸ ਪਾਰਟੀ ਵਿੱਚ ਸੀਨੀਅਰਜ਼ ਨੂੰ ਪਰਿਵਾਰਾਂ ਸਮੇਤ ਦਸ ਡਾਲਰ ਦੀ ਟਿਕਟ ਲੈਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਗੁਰਮੀਤ ਸਿੰਘ ਸੁਖਪੁਰ ਵਲੋਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਪੱਕੇ ਹੋਣ ਦਾ ਰਾਹ ਪੱਧਰਾ ਹੋ ਸਕੇ।ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸਹਿੰਬੀ ਨੇ ਸੀਨੀਅਰਜ਼ ਦੀ ਪੈਨਸ਼ਨ ਤੇ ਲਾਈਆਂ ਜਾ ਰਹੀਆਂ ਕਟੌਤੀਆਂ ਤੇ ਬੱਚਿਆਂ ਵਲੋਂ ਮਾਪਿਆਂ ਨੂੰ ਸਪੌਂਸਰ ਕਰਨ ਦੇ ਸਮੇਂ ਨੂੰ ਦਸ ਸਾਲ ਤੋਂ ਵਧਾ ਕੇ ਵੀਹ ਸਾਲ ਕਰਨ ਦੀ ਨਿੰਦਾ ਕਰਦਿਆਂ ਕਨੇਡਾ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੈਨਸ਼ਨਰਾਂ ਸਬੰਧੀ ਕਾਨੂੰਨ ਨੂੰ ਦੁਬਾਰਾ ਵਿਚਾਰ ਕਰੇ।

ਉਨ੍ਹਾਂ ਸੰਗਰਸ਼ ਕਰ ਰਹੇ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਚੁੱਕਣ ਲਈ ਕਲੱਬਾਂ ਨੂੰ ਸੱਦਾ ਦਿੱਤਾ ਕਿ ਉਹ ਵਾਰੀ ਵਾਰੀ ਧਰਨੇ ਵਿੱਚ ਸ਼ਮੂਲੀਅਤ ਕਰਨ ਅਤੇ ਵਿਦਿਆਰਥੀਆਂ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਤੇ ਇੰਮੀਗਰੇਸਨ ਮੰਤਰੀ ਨੂੰ ਈਮੇਲਾਂ ਕਰਨ ਦਾ ਫੈਸਲਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਅੱਜ ਦੇ ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਬਹਾਦਰ ਸਿੰਘ ਨੇ ਅਖੀਰ ਵਿੱਚ ਜਿੱਥੇ ਸਮੁੱਚੇ ਕਲੱਬਾਂ ਦੇ ਆਏ ਅਹੁਦੇਦਾਰਾਂ ਵਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਉੱਥੇ ਐਸੋਸੀਏਸ਼ਨ ਦੀ ਅਗਵਾਈ ਕਰਦੀ ਲੀਡਰਸ਼ਿਪ ਵੱਲੋਂ ਸੀਨੀਅਰਜ਼ ਲਈ ਕੀਤੇ ਗਏ ਕੰਮਾਂ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।