- ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ
- 18 ਜੂਨ ਨੂੰ ਪਿੰਡ ਸਤੌਜ ਵਿਖੇ ਭਗਵੰਤ ਮਾਨ ਜਾਗੋ ਰੈਲੀ ਕੱਢਣ ਦਾ ਲਿਆ ਫੈਸਲਾ
- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ,ਆਪ ਪਾਰਟੀ ਸੂਬਾ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ,ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਫੂਕੇ ਜਾਣਗੇ ਪੁਤਲੇ– ਜਸਵੀਰ ਗਲੋਟੀ…..
ਚੰਡੀਗੜ੍ਹ: ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਨੇ ਦੱਸਿਆ ਕਿ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਭਗਵੰਤ ਸਿੰਘ ਮਾਨ ਪਿਛਲੇ ਚਾਰ ਸਾਲਾਂ ਤੋਂ ਜਥੇਬੰਦੀ ਨਾਲ ਲੁੱਕਾ ਛਿਪੀ ਦਾ ਖੇਡ ਖੇਡ ਰਹੇ ਹਨ l ਅਤੇ ਟਾਈਮ ਟਪਾਉਣ ਨੂੰ ਜਥੇਬੰਦੀਆਂ ਨੂੰ ਵਰਗਲਾਉਣ ਨੂੰ ਲਾਰੇ ਲਾਉਣ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਬ ਕਮੇਟੀ ਦਾ ਵਿਸਥਾਰ ਕੀਤਾ ਗਿਆ ਜਿਸ ਦੇ ਮੁੱਖ ਕਿਰਦਾਰ ਬਣੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਇਸ ਸਬ ਕਮੇਟੀ ਨਾਲ ਆਦਰਸ਼ ਸਕੂਲ ਟੀਚਿੰਗ ਨਾ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਦਰਜਨਾਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਪੰਜਾਬ ਸਰਕਾਰ ਦਾ ਐਸਾ ਕੋਈ ਮੰਤਰੀ ਨਹੀਂ ਜਿਸ ਨੂੰ ਜਥੇਬੰਦੀ ਵੱਲੋਂ ਆਦਰਸ਼ ਸਕੂਲਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਸੁਨੇਹਾ ਜਥੇਬੰਦੀ ਵੱਲੋਂ ਨਾ ਲਾਇਆ ਗਿਆ ਹੋਵੇ ਪਰ ਅਫਸੋਸ ਜਿਹੋ ਜਿਹੇ ਆਲੇ ਉਹੋ ਜਿਹੇ ਕੁੱਜੇ ਕੱਲ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਲੈਕਸ਼ਨਾਂ ਦਾ ਐਲਾਨ ਕੀਤਾ ਪਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਲੜਨ ਵਾਲੇ ਅਧਿਆਪਕ ਸਾਥੀਆਂ ਬਾਰੇ ਕੋਈ ਗੱਲ ਨਹੀਂ ਕੀਤੀ ਜੋ ਕਿ ਬੜੀ ਸ਼ਰਮਨਾਕ ਗੱਲ ਹੈ ਸਬ ਕਮੇਟੀ ਵੱਲੋਂ ਹਰ ਵਾਰ ਜਥੇਬੰਦੀ ਨੂੰ 10 ਤੋਂ 15 ਦਿਨ ਦਾ ਸਮਾਂ ਦਿੱਤਾ ਗਿਆ ਪਰ ਹਰ ਵਾਰ ਲਾਰੇ ਤੋਂ ਬਿਨਾਂ ਕੁਝ ਨਹੀਂ ਮਿਲਿਆ ਹੁਣ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਡੀ ਜਥੇਬੰਦੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਮੰਤਰੀਆਂ ਦੇ ਸ਼ਹਿਰਾਂ ਵਿੱਚ ਪੱਕੇ ਮੋਰਚੇ ਲਾ ਕੇ ਆਉਣ ਵਾਲੇ 27 ਦੇ ਇਲੈਕਸ਼ਨਾਂ ਤੱਕ ਲਾਏ ਹੋਏ ਲਾਰਿਆਂ ਦਾ ਹਿਸਾਬ ਲੋਕਾਂ ਤੱਕ ਦੱਸਿਆ ਜਾਵੇਗਾ।
ਇਹ ਦੱਸਿਆ ਜਾਵੇਗਾ ਪੈਰਾਂ ਦਾ ਕੀ ਹਾਲ ਆ ਕਿ ਗਲੀ ਗਲੀ ਹੱਥ ਜੋੜ ਕੇ ਵੋਟਾਂ ਮੰਗਣ ਵਾਲੇ ਇਹ ਆਮ ਘਰਾਂ ਦੇ ਕਾਕੇ ਕਿਸ ਤਰ੍ਹਾਂ ਧਰਨੇ ਤੇ ਗਿਆਨ ਦੀਆਂ ਬੇਅਦਬੀਆਂ ਕਰਦੇ ਰਹੇ ਅਤੇ ਚਾਰ ਸਾਲ ਕਿਸ ਤਰ੍ਹਾਂ ਇਹਨਾਂ ਨੇ ਸਾਨੂੰ ਲਾਰੇ ਲਾ ਕੇ ਸਮਾਂ ਟਪਾਇਆ 10 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜਥੇਬੰਦੀ ਦੀ ਮੀਟਿੰਗ ਹੋਈ ਪਰ ਹਾਲੇ ਤੱਕ ਕੋਈ ਵੀ ਠੋਸ ਸਬੂਤ ਡਿਪਾਰਟਮੈਂਟ ਜਾਂ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਕਿ ਤੁਹਾਡਾ ਕੰਮ ਕਿੱਥੋਂ ਤੱਕ ਪਹੁੰਚਾ ਹੈ ਜਿਸ ਨਾਲ ਅਧਿਆਪਕ ਸਾਥੀਆਂ ਵਿੱਚ ਭਾਰੀ ਰੋਸ ਹੈ ਇਸ ਰੋਸ ਦੇ ਚਲਦਿਆਂ ਆਉਣ ਵਾਲੀ 18 ਜੂਨ ਨੂੰ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਤੋਂ ਕੀਤਾ ਜਾਵੇਗਾ l
ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ,ਸੂਬਾ ਸਕੱਤਰ ਸੁਖਦੀਪ ਕੌਰ ਸਰਾਂ, ਸੂਬਾ ਮੀਤ ਪ੍ਰਧਾਨ ਮੀਨੂ ਬਾਲਾ, ਸੂਬਾ ਸਹਾਇਕ ਸਕੱਤਰ ਸੁਨੀਤਾ ਸ਼ਰਮਾ,ਸੀਨੀਅਰ ਸਹਾਇਕ ਸਕੱਤਰ ਹਰਸਿਮਰਨ ਸਿੰਘ ਔਲਖ, ਸੂਬਾ ਕਮੇਟੀ ਮੈਂਬਰ ਗੁਰਵੰਤ ਕੌਰ, ਸੂਬਾ ਵਿੱਤ ਸਕੱਤਰ ਪਵਨ ਕੁਮਾਰ ਸੂਬਾ ਮੀਤ ਪ੍ਰਧਾਨ ਗੁਰਚਰਨ ਸਿੰਘ,ਹਰਪ੍ਰੀਤ ਕੌਰ, ਸੂਬਾ ਮੁਖ ਸਲਾਹਕਾਰ ਓਮਾ ਮਾਧਵੀ, ਸੂਬਾ ਮੀਰ ਇਨਚਾਰਜ ਗੁਰਜੀਤ ਸਿੰਘ ਚਾਹਿਲ, ਸੰਜੀਵ ਕੁਮਾਰ, ਚੰਦਰਸ਼ੇਖਰ ਮਨਮੋਹਨ ਦੀਪਕ ਕੁਮਾਰ, ਸੁਭ ਕਰਨ, ਕੁਲਵਿੰਦਰ ਕੌਰ, ਸੂਬਾ ਕਮੇਟੀ ਮੈਂਬਰ ਅਮਰਵੀਰ ਭੋਪਾਲ, ਮਾਨਸਾ,ਮਨਪ੍ਰੀਤ ਕੌਰ ਆਦਿ ਹਾਜ਼ਰ ਸਨ l



