Punjab News: ਰਾਵੀ ਦਰਿਆ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

Top Trending News ਪੰਜਾਬ

Punjab News: ਰਾਵੀ ਦਰਿਆ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

ਗੁਰਦਾਸਪੁਰ, 19 ਜੂਨ 2026-

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਕ ਰਾਮ ਸਹਾਇ ਵਿਖੇ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੈਰ ਤਿਲਕਣ ਕਾਰਨ ਰਾਵੀ ਦਰਿਆ ਵਿੱਚ ਡੁੱਬਣ ਨਾਲ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਜੋਗਾ ਸਿੰਘ, ਜੋ ਕਿ ਇੱਕ ਟਰੱਕ ਚਾਲਕ ਹੈ, ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਹਰਮਨਪ੍ਰੀਤ ਸਿੰਘ ਟਰੱਕ ਰਾਹੀਂ ਪਿੰਡ ਚੱਕ ਰਾਮ ਸਹਾਇ ਵਿਖੇ ਸਥਿਤ ਪਵਨ ਸਿੰਘ ਦੀ ਰੇਤ ਦੀ ਖੱਡ ‘ਤੇ ਪਹੁੰਚੇ ਸਨ। ਇਸ ਦੌਰਾਨ ਹਰਮਨਪ੍ਰੀਤ ਸਿੰਘ ਮੂੰਹ-ਹੱਥ ਧੋਣ ਲਈ ਦਰਿਆ ਦੇ ਨੇੜੇ ਗਿਆ ਸੀ, ਜਿੱਥੇ ਅਚਾਨਕ ਪੈਰ ਤਿਲਕਣ ਕਾਰਨ ਉਹ ਪਾਣੀ ਵਿੱਚ ਡਿੱਗ ਗਿਆ।

ਜੋਗਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਸਨੇ ਮੌਕੇ ‘ਤੇ ਕੰਮ ਕਰ ਰਹੇ ਪੋਕਲੇਨ ਮਸ਼ੀਨਾਂ ਦੇ ਚਾਲਕਾਂ ਨੂੰ ਮਦਦ ਲਈ ਮਸ਼ੀਨ ਅੱਗੇ ਕਰਨ ਵਾਸਤੇ ਕਿਹਾ, ਪਰ ਉਨ੍ਹਾਂ ਨੇ ਕੋਈ ਸਹਿਯੋਗ ਨਹੀਂ ਦਿੱਤਾ।

ਜੋਗਾ ਸਿੰਘ ਦੇ ਅਨੁਸਾਰ, ਉਹ ਮਸ਼ੀਨ ਚਾਲਕ ਲਗਭਗ 15 ਮਿੰਟ ਬਾਅਦ ਆਪਣੀਆਂ ਪੋਕਲੇਨ ਮਸ਼ੀਨਾਂ ਦਰਿਆ ਵਿੱਚੋਂ ਕੱਢ ਕੇ ਬਾਹਰ ਲੈ ਕੇ ਆਏ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਦਰਿਆ ਦੇ ਪਾਣੀ ਵਿੱਚ ਡੁੱਬਣ ਕਾਰਨ ਹਰਮਨਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ।

ਇਸ ਘਟਨਾ ਤੋਂ ਬਾਅਦ ਥਾਣਾ ਬਹਿਰਾਮਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੇ ਹਾਲਾਤਾਂ ਦੀ ਜਾਂਚ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।