Punjab News: ਨਹਿਰ ਮੁਰੰਮਤ ਤੋਂ ਤੁਰੰਤ ਬਾਅਦ ਮੁੜ ਟੁੱਟੀ; ਲੋਕਾਂ ਨੇ ਖੋਲ੍ਹਿਆ ਮੋਰਚਾ

Top Trending News ਪੰਜਾਬ

 

Punjab News: ਨਹਿਰ ਮੁਰੰਮਤ ਤੋਂ ਤੁਰੰਤ ਬਾਅਦ ਮੁੜ ਟੁੱਟੀ; ਲੋਕਾਂ ਨੇ ਖੋਲ੍ਹਿਆ ਮੋਰਚਾ

ਮਾਨਸਾ/ਭੀਖੀ, 19 ਜੂਨ 2026 –

ਮਾਨਸਾ ਜ਼ਿਲ੍ਹੇ ’ਚੋਂ ਲੰਘਦੀ ਭੀਖੀ ਡਿਸਟ੍ਰੀਬਿਊਟਰੀ (ਨਹਿਰ) ਵਿੱਚ ਪਿਆ ਪਾੜ ਸਿੰਜਾਈ ਵਿਭਾਗ ਦੀ ਕਾਰਗੁਜ਼ਾਰੀ ਕਾਰਨ ਦੁਬਾਰਾ ਟੁੱਟ ਗਿਆ ਹੈ। ਪਹਿਲਾਂ ਵਾਲੀ ਜਗ੍ਹਾ ਤੋਂ ਹੀ ਨਹਿਰ ਦੇ ਮੁੜ ਟੁੱਟਣ ਕਾਰਨ ਇਲਾਕੇ ਦੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 13 ਜੂਨ ਦੀ ਸਵੇਰ ਕਰੀਬ 3 ਵਜੇ ਇਸ ਨਹਿਰ ਵਿੱਚ ਪਾੜ ਪੈ ਗਿਆ ਸੀ। ਇਸ ਪਾੜ ਨੂੰ ਪੂਰਨ ਅਤੇ ਲਾਈਨਿੰਗ ਦੀ ਮੁਰੰਮਤ ਲਈ ਪਰਸੋਂ ਰਾਤ ਕਰੀਬ 8 ਵਜੇ ਤੱਕ ਲਗਾਤਾਰ ਕੰਮ ਚੱਲਦਾ ਰਿਹਾ।

ਬੀਤੀ ਦੁਪਿਹਰ 3 ਵਜੇ ਦੇ ਕਰੀਬ ਜਿਵੇਂ ਹੀ ਨਹਿਰ ਵਿੱਚ ਪਾਣੀ ਦੀ ਸਪਲਾਈ ਬਹਾਲ ਕੀਤੀ ਗਈ, ਤਾਂ ਸੀਮਿੰਟ-ਕੰਕਰੀਟ ਨਾਲ ਕੀਤੀ ਗਈ ਨਵੀਂ ਲਾਈਨਿੰਗ ਅਤੇ ਬੈੱਡ ਦੀ ਮੁਰੰਮਤ ਪਾਣੀ ਦਾ ਦਬਾਅ ਬਿਲਕੁਲ ਨਹੀਂ ਝੱਲ ਸਕੀ। ਨਹਿਰ ਮੁੜ ਉਸੇ ਥਾਂ ਤੋਂ ਤਿੜਕ ਕੇ ਟੁੱਟ ਗਈ।

ਲੋਕਾਂ ਦਾ ਫੁੱਟਿਆ ਗੁੱਸਾ; ਅਫ਼ਸਰ ਖ਼ਿਲਾਫ਼ ਕਾਰਵਾਈ ਦੀ ਮੰਗ

ਨਹਿਰ ਦੁਬਾਰਾ ਟੁੱਟਣ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਭੀਖੀ ਦੇ ਨਿਵਾਸੀ ਅਤੇ ਕਿਸਾਨ ਮੌਕੇ ‘ਤੇ ਇਕੱਠੇ ਹੋ ਗਏ। ਇਕੱਠੇ ਹੋਏ ਲੋਕਾਂ ਨੇ ਸਰਕਾਰ ਅਤੇ ਵਿਭਾਗ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਲੋਕਾਂ ਦਾ ਕਹਿਣਾ ਹੈ ਕਿ, “ਸਰਕਾਰ ਦੀ ਨਾਕਾਮੀ ਅਤੇ ਹਲਕੇ ਪੱਧਰ ਦੇ ਕੰਮ ਕਾਰਨ ਕਿਸਾਨਾਂ ਦਾ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ। ਖੇਤਾਂ ਵਿੱਚ ਪਾਣੀ ਭਰਨ ਦੇ ਨਾਲ-ਨਾਲ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।” ਗੁੱਸੇ ਵਿੱਚ ਆਏ ਲੋਕ ਹੁਣ ਸਿੰਜਾਈ ਵਿਭਾਗ ਦੇ ਉਪ ਮੰਡਲ ਅਫਸਰ (SDO) ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ‘ਤੇ ਅੜ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।