Punjab News: ATM ‘ਚੋਂ 18 ਲੱਖ ਉਡਾਉਣ ਵਾਲੇ ਡਾਕੂ ਯੂਪੀ ਤੋਂ ਗ੍ਰਿਫ਼ਤਾਰ

Top Trending News ਪੰਜਾਬ ਰਾਸ਼ਟਰੀ

 

Punjab News: ATM ‘ਚੋਂ 18 ਲੱਖ ਉਡਾਉਣ ਵਾਲੇ ਡਾਕੂ ਯੂਪੀ ਤੋਂ ਗ੍ਰਿਫ਼ਤਾਰ

ਲੁਧਿਆਣਾ, 20 ਜੂਨ 2026 – 

Punjab News! ਲੁਧਿਆਣਾ ਦੇ ਪ੍ਰਤਾਪ ਚੌਕ ਇਲਾਕੇ ਵਿੱਚ ਸਥਿਤ ਬੈਂਕ ਆਫ਼ ਬੜੌਦਾ (Bank of Baroda) ਦੇ ਏ.ਟੀ.ਐਮ. (ATM) ਵਿੱਚੋਂ ਕਰੀਬ 18 ਲੱਖ ਰੁਪਏ ਦੀ ਹੋਈ ਵੱਡੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਹੈ।

ਡੀ.ਸੀ.ਪੀ. (DCP) ਜਸਕਿਰਨਜੀਤ ਸਿੰਘ ਤੇਜਾ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ, ਫੜੇ ਗਏ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਉਨ੍ਹਾਂ ਕੋਲੋਂ ਚੋਰੀ ਕੀਤੀ ਰਕਮ ਵਿੱਚੋਂ 13 ਲੱਖ 75 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ।  ਫੜੇ ਗਏ ਮੁਲਜ਼ਮਾਂ ਦੀ ਉਮਰ 24 ਅਤੇ 19 ਸਾਲ ਹੈ। ਇਹ ਦੋਵੇਂ ਫਿਲਹਾਲ ਲੁਧਿਆਣਾ ਵਿੱਚ ਹੀ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਸਨ।

ਮੁਲਜ਼ਮਾਂ ਦੀ ਪਛਾਣ ਸੁਧਾਂਸ਼ੂ ਮਹਾਜਨ ਅਤੇ ਵਸੀਮ ਖਾਨ ਉਰਫ਼ ਮੋਟੂ ਵਜੋਂ ਹੋਈ ਹੈ। ਸੁਧਾਂਸ਼ੂ ਮਹਾਜਨ ਕਪੂਰਥਲਾ ਦੇ ਆਲੋਵਾਲ ਦਾ ਰਹਿਣ ਵਾਲਾ ਹੈ ਅਤੇ ਅੱਜ-ਕੱਲ੍ਹ ਲੁਧਿਆਣਾ ਵਿੱਚ ਰਹਿ ਰਿਹਾ ਸੀ। ਵਸੀਮ ਖਾਨ ਉਰਫ਼ ਮੋਟੂ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਗੌਰੀਗੰਜ ਦਾ ਰਹਿਣ ਵਾਲਾ ਹੈ ਅਤੇ ਅੱਜ-ਕੱਲ੍ਹ ਢੋਲੇਵਾਲ ਦੇ ਹੀ ਰਾਮ ਨਗਰ ਇਲਾਕੇ ਵਿੱਚ ਰਹਿ ਰਿਹਾ ਸੀ।

ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਚੋਰੀ ਕੀਤੀ ਬਾਕੀ ਰਕਮ ਬਾਰੇ ਅਤੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।