Big revelation about Corona! ਕੋਰੋਨਾ ਨੂੰ ਲੈ ਕੇ ਵੱਡਾ ਖ਼ੁਲਾਸਾ: ਅਮਰੀਕੀ ਵਿਗਿਆਨੀ ਨੇ ਵਾਇਰਸ ਫ਼ੈਲਾਉਣ ਲਈ ਕੀਤੀ ਸੀ ਫੰਡਿੰਗ
Big revelation about Corona! ਵਾਸ਼ਿੰਗਟਨ 20 ਜੂਨ 2026- ਦੁਨੀਆ ਭਰ ਵਿੱਚ 71 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੀ ਕੋਰੋਨਾ ਮਹਾਂਮਾਰੀ (Covid-19) ਦੀ ਉਤਪੱਤੀ ਨੂੰ ਲੈ ਕੇ ਅਮਰੀਕਾ ਵਿੱਚ ਇੱਕ ਵਾਰ ਫਿਰ ਵੱਡਾ ਸਿਆਸੀ ਅਤੇ ਵਿਗਿਆਨਕ ਭੂਚਾਲ ਆ ਗਿਆ ਹੈ। ਅਮਰੀਕਾ ਦੀ ਖ਼ੁਫ਼ੀਆ ਮੁਖੀ ਤੁਲਸੀ ਗਾਬਾਰਡ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਕੁਝ ਬੇਹੱਦ ਗੁਪਤ ਅਤੇ ਸੰਵੇਦਨਸ਼ੀਲ ਦਸਤਾਵੇਜ਼ ਜਨਤਕ ਕੀਤੇ ਹਨ, ਜਿਨ੍ਹਾਂ ਨੇ ਅਮਰੀਕਾ ਦੇ ਚੋਟੀ ਦੇ ਵਿਗਿਆਨੀ ਅਤੇ ਸਾਬਕਾ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥਨੀ ਫਾਊਚੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਤੁਲਸੀ ਗਾਬਾਰਡ ਵੱਲੋਂ ਜਾਰੀ ਕੀਤੇ ਗਏ ਖ਼ੁਫ਼ੀਆ ਦਸਤਾਵੇਜ਼ਾਂ ਮੁਤਾਬਕ, ਡਾ. ਫਾਊਚੀ ਜਦੋਂ ‘ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੀਅਸ ਡਿਜ਼ੀਜ਼’ ਦੇ ਮੁਖੀ ਸਨ, ਉਦੋਂ ਉਨ੍ਹਾਂ ਦੀ ਦੇਖਰੇਖ ਵਿੱਚ ਚੀਨ ਦੀ ਵਿਵਾਦਿਤ ਵੁਹਾਨ ਲੈਬ (ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ) ਨੂੰ ਲੱਖਾਂ ਡਾਲਰ ਭੇਜੇ ਗਏ ਸਨ। ਇਹ ਫੰਡਿੰਗ ਅਮਰੀਕੀ ਟੈਕਸਦਾਤਾਵਾਂ ਦੇ ਪੈਸੇ ਵਿੱਚੋਂ ਚਮਗਿੱਦੜਾਂ ਵਿੱਚ ਪਾਏ ਜਾਣ ਵਾਲੇ ਕੋਰੋਨਾ ਵਾਇਰਸ ‘ਤੇ ‘ਗੇਨ-ਆਫ-ਫੰਕਸ਼ਨ’ (Gain-of-Function) ਖੋਜ ਕਰਨ ਲਈ ਦਿੱਤੀ ਗਈ ਸੀ।
ਕੀ ਹੈ ‘ਗੇਨ-ਆਫ-ਫੰਕਸ਼ਨ’ ਖੋਜ?
ਇਹ ਇੱਕ ਅਜਿਹਾ ਵਿਗਿਆਨਕ ਪ੍ਰਯੋਗ ਹੈ ਜਿਸ ਵਿੱਚ ਕਿਸੇ ਵਾਇਰਸ ਨੂੰ ਜੈਨੇਟਿਕ ਤੌਰ ‘ਤੇ ਬਦਲਿਆ ਜਾਂਦਾ ਹੈ ਤਾਂ ਜੋ ਉਸ ਵਿੱਚ ਨਵੇਂ ਗੁਣ ਆ ਸਕਣ। ਇਹ ਖੋਜ ਬੇਹੱਦ ਜੋਖਮ ਭਰੀ ਹੁੰਦੀ ਹੈ ਕਿਉਂਕਿ ਇਹ ਕਿਸੇ ਵੀ ਵਾਇਰਸ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਸੰਕ੍ਰਾਮਕ (ਤੇਜ਼ੀ ਨਾਲ ਫੈਲਣ ਵਾਲਾ) ਅਤੇ ਘਾਤਕ ਬਣਾ ਸਕਦੀ ਹੈ। ਇਸੇ ਖਤਰੇ ਕਾਰਨ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇਸ ਰਿਸਰਚ ਦੀ ਸਰਕਾਰੀ ਫੰਡਿੰਗ ‘ਤੇ ਰੋਕ ਲਗਾ ਦਿੱਤੀ ਸੀ।
ਤੁਲਸੀ ਗਾਬਾਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਵੀਡੀਓ ਸੰਦੇਸ਼ ਰਾਹੀਂ ਦੋਸ਼ ਲਾਇਆ ਕਿ, ਡਾ. ਫਾਊਚੀ ਵਰਗੇ ਆਗੂਆਂ ਨੇ ਆਪਣੀ ਸੱਤਾ ਦੀ ਦੁਰਵਰਤੋਂ ਅਤੇ ਗਲਤੀਆਂ ਨੂੰ ਛਿਪਾਉਣ ਲਈ ਖ਼ੁਫ਼ੀਆ ਭਾਈਚਾਰੇ ਦੇ ਅੰਦਰ ‘ਸਿਆਸਤ ਤੋਂ ਪ੍ਰੇਰਿਤ ਤੱਤਾਂ’ ਦੀ ਵਰਤੋਂ ਕੀਤੀ।ਇਨ੍ਹਾਂ ਲੋਕਾਂ ਨੇ ਇੱਕ ਡੂੰਘੀ ਕੂਟਨੀਤਕ ਸਾਜ਼ਿਸ਼ ਤਹਿਤ ਖ਼ੁਫ਼ੀਆ ਜਾਣਕਾਰੀਆਂ ਵਿੱਚ ਹੇਰ-ਫੇਰ ਕੀਤਾ ਅਤੇ ਅਮਰੀਕੀ ਸੰਸਦ ਨਾਲ ਵੀ ਝੂਠ ਬੋਲਿਆ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਅਮਰੀਕਾ ਨੇ ਇਤਿਹਾਸਕ ਤੌਰ ‘ਤੇ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਵਿੱਚ ਅਜਿਹੀਆਂ 120 ਲੈਬਾਂ ਨੂੰ ਫੰਡ ਦਿੱਤਾ ਹੈ, ਜਿੱਥੇ ਬੇਹੱਦ ਖਤਰਨਾਕ ਵਾਇਰਸਾਂ ‘ਤੇ ਕੰਮ ਚੱਲ ਰਿਹਾ ਹੈ।
‘ਆਫਿਸ ਆਫ ਦ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ’ ਦੀ ਰਿਪੋਰਟ ਅਤੇ ਸੀਆਈਏ (CIA) ਸਮੇਤ ਕਈ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਪਹਿਲਾਂ ਹੀ ਆਪਣੀਆਂ ਰਿਪੋਰਟਾਂ ਵਿੱਚ ਇਹ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਕੋਰੋਨਾ ਵਾਇਰਸ ਕਿਸੇ ਜਾਨਵਰ ਤੋਂ ਇਨਸਾਨਾਂ ਵਿੱਚ ਕੁਦਰਤੀ ਰੂਪ ਵਿੱਚ ਫੈਲਣ ਦੀ ਬਜਾਏ, ਵੁਹਾਨ ਦੀ ਲੈਬ ਵਿੱਚੋਂ ਹੀ ਲੀਕ ਹੋਣ ਦੀ ‘ਵੱਧ ਸੰਭਾਵਨਾ’ ਰੱਖਦਾ ਹੈ। ਇਨ੍ਹਾਂ ਦਸਤਾਵੇਜ਼ਾਂ ਦੇ ਜਨਤਕ ਹੋਣ ਤੋਂ ਬਾਅਦ, ਕੋਰੋਨਾ ਮਹਾਂਮਾਰੀ ਦੌਰਾਨ ਅਮਰੀਕਾ ਦਾ ਮੁੱਖ ਚਿਹਰਾ ਰਹੇ ਅਤੇ ਰਾਸ਼ਟਰਪਤੀ ਜੋ ਬਾਈਡੇਨ ਦੇ ਮੁੱਖ ਮੈਡੀਕਲ ਸਲਾਹਕਾਰ ਰਹਿ ਚੁੱਕੇ ਡਾ. ਐਂਥਨੀ ਫਾਊਚੀ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵਧ ਸਕਦੀਆਂ ਹਨ।



