ਅਮਰਿੰਦਰ ਅੰਕਲ ਮੇਰੇ ਪਸੰਦੀਦਾ ਭਾਜਪਾ ਨੇਤਾ – ਰਾਹੁਲ ਗਾਂਧੀ

Top Trending News ਪੰਜਾਬ
  • ਅਮਰਿੰਦਰ ਅੰਕਲ ਮੇਰੇ ਪਸੰਦੀਦਾ ਭਾਜਪਾ ਨੇਤਾ – ਰਾਹੁਲ ਗਾਂਧੀ

ਚੰਡੀਗੜ੍ਹ, 7 ਅਗਸਤ (ਦੇਸ਼ ਕਲਿੱਕ ਬਿਊਰੋ): 2027 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੇ ਹੰਗਾਮੇ ਦੇ ਵਿਚਕਾਰ, ਰਾਹੁਲ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕੀਤੀ, ਉਨ੍ਹਾਂ ਨੂੰ ਆਪਣਾ ਪਸੰਦੀਦਾ ਨੇਤਾ ਕਿਹਾ। ਵੀਰਵਾਰ ਨੂੰ, ਰਾਹੁਲ ਗਾਂਧੀ ਨੇ ਦਿੱਲੀ ਵਿੱਚ Gen-G ਨਾਲ ਗੱਲਬਾਤ ਕੀਤੀ। ਇਸ ਦੌਰਾਨ, ਇੱਕ ਨੌਜਵਾਨ ਨੇ ਰਾਹੁਲ ਨੂੰ ਪੁੱਛਿਆ ਕਿ ਭਾਜਪਾ ਵਿੱਚ ਉਨ੍ਹਾਂ ਦਾ ਪਸੰਦੀਦਾ ਨੇਤਾ ਕੌਣ ਹੈ। ਰਾਹੁਲ ਗਾਂਧੀ ਨੇ ਜਵਾਬ ਦਿੱਤਾ, “ਕੈਪਟਨ ਅਮਰਿੰਦਰ ਸਿੰਘ, ਅੰਕਲ। ਮੈਂ ਉਨ੍ਹਾਂ ਨਾਲ ਆਸਾਨੀ ਨਾਲ ਘੁਲ-ਮਿਲ ਜਾਂਦਾ ਹਾਂ। ਉਹ ਬਹੁਤ ਕੂਲ ਹਨ ਅਤੇ ਫੌਜੀ ਇਤਿਹਾਸ ਦੇ ਮਾਹਰ ਹਨ, ਇਸ ਲਈ ਮੈਨੂੰ ਉਹ ਪਸੰਦ ਹਨ।

ਰਾਹੁਲ ਗਾਂਧੀ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤਾ ਹੈ, ਜਿਸ ਕਾਰਨ ਕੈਪਟਨ ਅਮਰਿੰਦਰ ਦੀ ਕਾਂਗਰਸ ਵਿੱਚ ਵਾਪਸੀ ਬਾਰੇ ਕਿਆਸਅਰਾਈਆਂ ਲੱਗ ਰਹੀਆਂ ਹਨ। ਇਸ ਦੌਰਾਨ, ਕੈਪਟਨ ਗਾਂਧੀ ਨੇ ਜਵਾਬ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਰਾਜਨੀਤੀ ਅਤੇ ਨਿੱਜੀ ਜ਼ਿੰਦਗੀ ਵੱਖ-ਵੱਖ ਹਨ। ਉਹ ਕਾਂਗਰਸ ਪਾਰਟੀ ‘ਤੇ ਹੋਰ ਕੋਈ ਟਿੱਪਣੀ ਨਹੀਂ ਕਰਨਗੇ।

ਪਰ ਉੱਥੇ ਹੀ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ, “ਮੇਰੀ ਪਾਰਟੀ ਭਾਜਪਾ ਹੈ। ਮੈਂ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਵਾਂਗਾ। ਮੇਰਾ ਸੋਨੀਆ ਗਾਂਧੀ ਅਤੇ ਮੇਰੇ ਬੱਚਿਆਂ ਨਾਲ ਚੰਗਾ ਰਿਸ਼ਤਾ ਹੈ।” ਪਰ ਮੇਰੀ ਰਾਜਨੀਤੀ ਭਾਜਪਾ ਵਿੱਚ ਹੈ।