ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਵੱਲੋਂ ਪੁਸਤਕ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ

Top Trending News ਸਾਹਿਤ ਪੰਜਾਬ
  • ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਵੱਲੋਂ ਪੁਸਤਕ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ

ਦਲਜੀਤ ਕੌਰ

ਸੁਨਾਮ, 9 ਅਗਸਤ, 2026: ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਸੁਨਾਮ ਵਿਖੇ ਰਾਕੇਸ਼ ਕੁਮਾਰ ਇਤਿਹਾਸਕਾਰ ਦੀ ਕਿਤਾਬ ‘ਊਧਮ ਸਿੰਘ-ਭਾਰਤ ਦੀ ਆਜ਼ਾਦੀ ਲਈ ਫਾਂਸੀ ਚੜ੍ਹਿਆ’ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ ਸਥਾਨਕ ਆਕਸਫੋਰਡ ਇੰਟਰਨੈਸ਼ਨਲ ਸਕੂਲ ਵਿਖੇ ਕੀਤਾ ਗਿਆ। ਗੋਸ਼ਟੀ ਵਿੱਚ ਰਾਜਵਿੰਦਰ ਮੀਰ ਅਤੇ ਡਾਕਟਰ ਦਰਸ਼ਨ ਖੇੜੀ ਵੱਲੋਂ ਪੁਸਤਕ ਸਬੰਧੀ ਪਰਚੇ ਪੜ੍ਹੇ ਗਏ। ਜਿਨ੍ਹਾਂ ਇਸ ਵਿੱਚ ਇਸ ਤੱਥ ਅਧਾਰਤ ਇਤਿਹਾਸਕ ਕਿਤਾਬ ਨੂੰ ਬੇਸ਼ਕੀਮਤੀ ਦੱਸਦਿਆਂ ਕਿਹਾ ਗਿਆ ਕਿ ਅਸਲ ਵਿੱਚ ਊਧਮ ਸਿੰਘ ਕੋਈ ਭਾਵੁਕ ਨੌਜਵਾਨ ਨਹੀ ਸੀ।ਉਸ ਦਾ ਅਸਲ ਮਕਸਦ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ ਉਹ ਬ੍ਰਿਟਿਸ਼ ਸਾਮਰਾਜਵਾਦ ਵੱਲੋਂ ਕੀਤੀ ਜਾਂਦੀ ਲੁੱਟ ਤੇ ਉਸ ਵੱਲੋਂ ਕੀਤੇ ਗਏ ਜ਼ੁਲਮਾਂ ਦੇ ਵਿਰੁੱਧ ਸੀ ਅਸਲ ਵਿੱਚ ਉਸਦਾ ਮਕਸਦ ਅੰਗਰੇਜ਼ੀ ਸਾਮਰਾਜੀ ਹਕੂਮਤ ਦੀ ਜੜ੍ਹ ਨੂੰ ਪੱਟ ਕੇ ਇੱਕ ਸਮਾਜਵਾਦੀ ਵਿਵਸਥਾ ਵਾਲ਼ੇ ਸਮਾਜ ਦੀ ਸਿਰਜਣਾ ਕਰਨਾ ਸੀ। ਤੱਥ ਇਹ ਵੀ ਬਿਆਨਦੇ ਹਨ ਕਿ ਊਧਮ ਸਿੰਘ ਜਲ੍ਹਿਆਂਵਾਲੇ ਬਾਗ਼ ਵਿੱਚ ਕਤਲੇਆਮ ਵੇਲੇ ਭਾਰਤ ਵਿੱਚ ਨਹੀਂ ਸੀ ਪਰ ਇਸ ਕਾਂਡ ਨੇ ਉਸਨੂੰ ਝੰਜੋੜਿਆ। ਊਧਮ ਸਿੰਘ ਦਾ ਵੱਡਾ ਮਕਸਦ ਉਸਦੀਆਂ ਲਿਖਤਾਂ, ਬਿਆਨਾਂ ਅਤੇ ਮਜਦੂਰਾਂ-ਕਿਸਾਨਾਂ ਦੀਆਂ ਜਥੇਬੰਦੀਆ ਨਾਲ ਸਬੰਧਾਂ ਤੋਂ ਜ਼ਾਹਿਰ ਹੁੰਦਾ ਹੈ।

ਮੰਚ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਤਾਬ ਅਤੇ ਮੰਚ ਦੇ ਟੀਚੇ ‘ਤੇ ਚਾਨਣਾ ਪਾਇਆ। ਮੰਚ ਸੰਚਾਲਨ ਜੁਝਾਰ ਲੋਂਗੋਵਾਲ ਵੱਲੋਂ ਕੀਤਾ ਗਿਆ। ਅਜਮੇਰ ਅਕਲੀਆ ਅਤੇ ਕੇਸਰ ਸਿੰਘ ਸ਼ੇਰਪੁਰ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਪੁਸਤਕ ‘ਤੇ ਵਿਚਾਰ ਚਰਚਾ ਵਿੱਚ ਦਰਵਾਰਾ ਸਿੰਘ ਛਾਜਲਾ, ਪ੍ਰੇਮ ਸਰੂਪ ਛਾਜਲੀ, ਸੀਨੀਅਰ ਸਿਟੀਜਨ ਰੁਪਿੰਦਰ ਭਾਰਦਵਾਜ ਆਦਿ ਨੇ ਹਿੱਸਾ ਲਿਆ। ਸੁਆਲ ਜਵਾਬ ਦੇ ਪੜਾਅ ਵਿੱਚ ਕਿਤਾਬ ਦੇ ਲੇਖਕ ਰਾਕੇਸ਼ ਕੁਮਾਰ ਨੇ ਭਰਪੂਰ ਜਾਣਕਾਰੀ ਦਿੰਦਿਆਂ ਦਰਸ਼ਕਾਂ ਦੇ ਸੁਆਲਾਂ ਦੇ ਜਵਾਬ ਦਿੱਤੇ। ਅੰਤ ‘ਤੇ ਮੰਚ ਦੇ ਆਗੂ ਲਾਭ ਸਿੰਘ ਛਾਜਲਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਇਸ ਮੌਕੇ ਸੀਨੀਅਰ ਆਗੂ ਪਵਨ ਸ਼ਰਮਾਂ, ਹਰਗੋਬਿੰਦ ਸ਼ੇਰਪੁਰ, ਸੁਰਿੰਦਰ ਉਪੱਲੀ, ਗੁਰਦੀਪ ਸਿੰਘ ਸੰਗਰੂਰ, ਗੁਰਚਰਨ ਖੋਖਰ, ਮਜ਼ਦੂਰ ਆਗੂ ਗੋਬਿੰਦ ਛਾਜਲੀ, ਨਰਦੇਵ ਜਟਾਨਾ, ਲਖਵੀਰ ਲੌਂਗੋਵਾਲ, ਭਾਗ ਸਿੰਘ, ਸੰਜੀਵ ਸੁਨਾਮ, ਗੁਰਮੇਲ ਸਿੰਘ, ਗੁਰਜੀਤ ਸਿੰਘ, ਰਣਜੀਤ ਸਿੰਘ, ਕ੍ਰਿਸ਼ਨ ਸਦੋਹਾ, ਸ਼ਿਵ ਜਿੰਦਲ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ। ਰਾਮਬੀਰ ਅਤੇ ਸੁਖਦੀਪ ਹਥਨ ਦੀ ਅਗਵਾਈ ਵਿੱਚ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ।