- ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਨੋਰਵਿੱਚ ਸਿਟੀ ਹਾਲ ਵਿੱਖੇ ਇਤਿਹਾਸਿਕ ਮੀਰੀ-ਪੀਰੀ ਦਿਵਸ ਤੇ ਸਿੱਖ ਵੈਟਰਨਸ ਡੇ ਵਜੋਂ ਮਨਾਇਆ ਗਿਆ
- ਸਵਰਨਜੀਤ ਸਿੰਘ ਖਾਲਸਾ ਮੇਅਰ ਅਤੇ ਨੈਡ ਲੇਮੰਟ, ਕਨੈਕਟੀਕਟ ਸਟੇਟ ਦੇ ਗਵਰਨਰ ਵਲੋਂ ਇਸ ਦਿਨ ਨੂੰ ਮਾਨਤਾ ਦਿੰਦਿਆਂ ਪਰੋਕਲੇਮੇਸ਼ਨਾਂ ਜਾਰੀ ਕੀਤੀਆ
- ਹਰ ਸਾਲ ਮੀਰੀ ਪੀਰੀ ਦਿਵਸ ਨੂੰ ਸਿੱਖ ਵੈਟਰਨਸ ਡੇ ਵਜੋਂ ਮਨਾਇਆ ਜਾਵੇਗਾ: ਡਾ. ਦੀਪ ਸਿੰਘ, ਕਲਵਿੰਦਰ ਸਿੰਘ ਫਰੀਜਨੋ
ਨੋਰਵਿਚ: 30 ਅਗਸਤ, 2026: ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੋਰਵਿਚ ਮੇਅਰ ਆਫਿਸ ਦੇ ਸਹਿਯੋਗ ਨਾਲ ਨੋਰਵਿਚ ਸਿਟੀ ਹਾਲ ਵਿੱਖੇ ਇਤਿਹਾਸਿਕ ਮੀਰੀ-ਪੀਰੀ ਦਿਵਸ ਅਤੇ ਸਿੱਖ ਵੈਟਰਨਜ ਡੇ-2026 ਮਨਾਇਆ ਗਿਆ।ਇਸ ਸਮਾਗਮ ਵਿੱਚ ਈਸਟ ਕੋਸਟ ਦੀਆਂ ਮਾਣਮਤੀ ਸਖਸ਼ੀਅਤਾਂ, ਸਿੱਖ ਜੱਥੇਬੰਦੀਆ ਦੇ ਆਗੂਆਂ ਅਤੇ ਸਿੱਖ ਸੰਗਤਾਂ ਵਲੋਂ ਨੇ ਹਾਜਰੀ ਲਵਾਈ ਗਈ।ਇਹ ਸਮਾਗਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਦਿੱਤੇ ਮੀਰੀ-ਪੀਰੀ ਦੇ ਮੂਲ ਸਿਧਾਂਤ ਨੂੰ ਸਮਰਪਿਤ ਸੀ ਅਤੇ ਸਿੱਖ ਸੂਰਵੀਰਾਂ ਦੀ ਮਹਾਨ ਅਤੇ ਲਾਸ਼ਾਨੀ ਸ਼ਹਾਦਤਾਂ ਨੂੰ ਯਾਦ ਕਰਦਿਆਂ ਮਾਣਮੱਤੇ ਇਤਿਹਾਸ ਨੁੰ ਸਾਝਾਂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਦਸਿੱਆ ਕਿ ਪੋ੍ਰਗਰਾਮ ਦੀ ਸ਼ੁਰੂਆਤ ਅਰਦਾਸ ਕਰਕੇ ਭਾਈ ਗਗਨਦੀਪ ਸਿੰਘ ਬਰੇਲੀ-ਨਿਉਯਾਰਕ ਵਲੋਂ ਕੀਤੀ ਗਈ।ਅਰਦਾਸ ਉਪਰੰਤ ਅਮਰੀਕਾ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਉਸ ਉਪਰੰਤ ਸਿਮਰਨਜੀਤ ਸਿੰਘ ਅਤੇ ਗੁਰਸਿਮਰਨ ਕੋਰ ਵਲੋਂ ਮੀਰੀ ਪੀਰੀ ਨੂੰ ਮੁੱਖ ਰੱਖਦਿਆਂ ਸ਼ਬਦ ਗਾਇਨ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਬੁਲਾਰਿਆ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਸਿੱਖ ਯੂਥ ਆਗੂ ਗੁਰਪ੍ਰਤਾਪ ਸਿੰਘ ਵਲੋਂ ਜਿੱਥੇ ਮੀਰੀ-ਪੀਰੀ ਦੇ ਸੰਕਲਪ ਨੰ ਨਿਖਾਰ ਕੇ ਪੇਸ਼ ਕੀਤਾ ਉੱਥੇ ਹੀ ਸਿੱਖ ਇਤਿਹਾਸ ਨਾਲ ਜੁੜੇ ਇਤਿਹਾਸਿਕ ਤੱਥ ਪੇਸ਼ ਕੀਤੇ ਗਏ ਅਤੇ ਸਿੱਖ ਰਾਜ ਬਾਰੇ ਚਾਨਣਾ ਪਾਇਆ ਗਿਆ।
ਸੁਰਿੰਦਰ ਸਿੰਘ (ਸ਼ਅਲ਼ਧਓਢ) ਵਾਸਿੰਗਟਨ ਡੀ.ਸੀ ਵਲੋਂ ਵਿਸਥਾਰ ਨਾਲ ਮੀਰੀ ਪੀਰੀ ਦੇ ਸੰਕਲਪ ਨੂੰ ਸਾਂਝਾ ਕੀਤਾ ਗਿਆ ਅਤੇ ਆਪਣੀ ਜੱਥੇਬੰਦੀ ਦੇ ਕਾਰਜ ਖੇਤਰ ਬਾਰੇ ਚਾਨਣਾ ਪਾਇਆ।
ਇਸ ਮੌਕੇ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਗੱਤਕਾ ਫੈਡਰੇਸ਼ਨ ਦੇ ਸਮੂ੍ਹਹ ਆਗੂਆਂ ਵਲੋਂ ਵਰਲਡ ਸਿੱਖ ਪਾਰਲ਼ੀਮੈਂਟ ਦੇ ਪਤਵੰਤੇ ਤੇ ਪੰਥਕ ਆਗੂ ਸ. ਭਗਤ ਸਿੰਘ ਪੈਨਸਲਵੇਨੀਆ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਵਿਸ਼ੇਸ ਸਨਮਾਨ ਉਹਨਾਂ ਦੀਆਂ ਅਣਥਕ ਪੰਥਕ ਸੇਵਾਵਾਂ ਬਦਲੇ ਕੀਤਾ ਗਿਆ ਸੀ।
ਇਸ ਮੌਕੇ ਨੋਰਵਿਚ ਸੀਟੀ ਕੌਂਸਲ ਮੈਂਬਰ ਜਾਟੋ ਕਡਮਬਾਇਆ ਅਤੇ ਜੋਸਫ ਏ. ਡੇਲੂਸ਼ੀਆ ਪੈ੍ਰਸੀਡੈਂਟ ਪ੍ਰੋ ਟੀਮ ਸੀਟੀ ਹਾਲ ਨੋਰਵਿਚ ਦਾ ਵਿਸ਼ੇਸ ਸਨਮਾਨ ਕੀਤਾ ਗਿਆ’ ਇਸ ਮੋਕੇ ਸੈਮਸਨ ਟੋਨਟੋਨ -ਬੁੱਤ ਤਰਾਸ਼ ਅਤੇ ਕਲਾਕਾਰ ਦੀ ਹਾਜਰੀ ਵਿੱਚ ਉਹਨਾਂ ਵਲੋਂ ਬਣਾਏ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਮੁਹਰਤ ਵੀ ਕੀਤਾ ਗਿਆ।
ਉਪਰੋਕਤ ਤੋਂ ਇਲਾਵਾ ਸਨਮਾਨ ਪ੍ਰਾਤਪ ਕਰਨ ਵਾਲਿਆਂ ਵਿੱਚ ਡੇਲ ਪਲਮਰ ਨੋਰਵਿਚ ਸਿਟੀ ਹਿਸਟੋਰੀਅਨ, ਬਾਬੀ ਬਰੈਬੋਏ-ਡਾਇਰੈਕਟਰ ਗਲੋਬਲ ਸਿਟੀ ਨੋਰਵਿਚ, ਸ. ਹਿੰਮਤ ਸਿੰਘ ਕੁਆਰਡੀਨੇਟਰ ਤੇ ਹਰਮਿੰਦਰ ਸਿੰਘ ਆਹਲੂਵਾਲੀਆ, ਦੋਵੇਂ ਵਰਲਡ ਸਿੱਖ ਪਾਰਲ਼ੀਮੈਂਟ, ਗੁਰਤੇਜ ਸਿੰਘ ਪਟਿਆਲਾ, ਹਿਰਦੈਪਾਲ ਸਿੰਘ ਅਤੇ ਗਗਨਦੀਪ ਸਿੰਘ ਸਾਰੇ ਵਲੋਂ ਸਿੰਘ ਕਲਚਰਲ ਸੋਸਾਇਟੀ, ਐਸ. ਕੁਲਾਰ- ਸ੍ਰੌਮਣੀ ਅਕਾਲੀ ਦਲ (ਅ) ਆਗੂ, ਰਜਿੰਦਰ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ ਅਤੇ ਸ. ਅੰਗਦ ਸਿੰਘ ਲੋਕਲ ਸਿੱਖ ਯੂਥ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਇਤਿਹਾਸਕ ਮੋਕੇ ਤੇ ਸ. ਸਵਰਨਜੀਤ ਸਿੰਘ ਖਾਲਸਾ ਮੇਅਰ ਨੋਰਵਿਚ ਸ਼ਹਿਰ ਵਲੋਂ ਸਮੂਹ ਸੰਗਤ ਦਾ ਧੰਨਵਾਰ ਕੀਤਾ ਗਿਆ ਅਤੇ ਗੱਤਕਾ-ਸਿੱਖ ਸ਼ਸ਼ਤਰ ਵਿਦਿਆ ਦਾ ਮਾਣ ਕਰਦਿਆ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਨੂੰ ਪ੍ਰੋਕਲੋਮੇਸ਼ਨ ਸ਼ੌਪੀ ਂਗਈ ਜਿਸ ਨੂੰ ਸ. ਅੰਗਦ ਸਿੰਘ ਨੇ ਪੜ੍ਹ ਕੇ ਸਭ ਨਾਲ ਸਾਂਝਾ ਕੀਤਾ।ਇਸ ਮੌਕੇ ਮੇਅਰ ਸਵਰਨਜੀਤ ਸਿੰਘ ਖਾਲਸਾ ਨੇ ਪੰਥ ਦਰਦੀ ਤੇ ਹਿਉਮਨ ਰਾਈਟ ਐਟੀਵਿਸ਼ਟ ਸ. ਜਸਵੰਤ ਸਿੰਘ ਖਾਲਸਾ ਦੇ ਨਾਮ ਤੇ ਨੋਰਵਿਚ ਸ਼ਹਿਰ ਦੇ ਸਕੂਲ ਵਿੱਚ ਸਕਾਲਰਸ਼ਿਪ ਆਰੰਭ ਕਰਨ ਦਾ ਐਲਾਨ ਵੀ ਕੀਤਾ, ਜਿਸ ਦਾ ਸਵਾਗਤ ਹਾਜਿਰ ਸੰਗਤ ਤੇ ਜੈਕਾਰਿਆ ਨਾਲ ਕੀਤਾ।
ਇਸ ਮੌਕੇ ਨੈਡ ਲੇਮੰਟ, ਕਨੈਕਟੀਕਟ ਸਟੇਟ ਦੇ ਗਵਰਨਰ ਵਲੋਂ ਮੀਰੀ ਪੀਰੀ ਦਿਵਸ ਨੂੰ ਸਿੱਖ ਵੈਟਰਨਜ ਡੇ ਵਜੋਂ ਮਾਨਤਾ ਦਿੰਦਿਆਂ ਪਰੋਕਲੇਮੇਸ਼ਨਾਂ ਵੀ ਜਾਰੀ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੱਤਕਾ ਫੈਡਰੇਸ਼ਨ ਯੂ.ਐਸ.ਏ ਦੀ ਸਮੁੱਚੀ ਟੀਮ ਸ. ਸੁਜਾਨ ਸਿੰਘ, ਜਸਕੀਰਤ ਸਿੰਘ, ਗੁਰਪ੍ਰੀਤ ਸਿੰਘ ਪਟਿਆਲਾ, ਬੀਬਾ ਸਰਬਜੀਤ ਕੌਰ, ਸ. ਜਸਵੇਦ ਸਿੰਘ, ਬਲਜਿੰਦਰ ਸਿੰਘ ਲੁਧਿਆਣਾ ਤੇ ਅਰਸ਼ਦੀਪ ਸਿੰਘ ਹਾਜਿਰ ਸਨ।






