ਅਮਰੀਕਾ ਨੇ ਭਾਰਤੀ ਮੂਲ ਦੇ ਸਿੱਖ ਦੀ ਨਾਗਰਿਕਤਾ ਕੀਤੀ ਰੱਦ, ਜਿਨਸੀ ਹਮਲੇ ਦੇ ਮਾਮਲੇ ’ਚ ਕੱਟ ਰਿਹਾ 20 ਸਾਲ ਦੀ ਸਜ਼ਾ

Top Trending News

 

ਅਮਰੀਕਾ ਨੇ ਭਾਰਤੀ ਮੂਲ ਦੇ ਸਿੱਖ ਦੀ ਨਾਗਰਿਕਤਾ ਕੀਤੀ ਰੱਦ, ਜਿਨਸੀ ਹਮਲੇ ਦੇ ਮਾਮਲੇ ’ਚ ਕੱਟ ਰਿਹਾ 20 ਸਾਲ ਦੀ ਸਜ਼ਾ

ਨਿਊਯਾਰਕ 1 ਸਤੰਬਰ 2026

ਅਮਰੀਕਾ ਨੇ ਇੱਕ ਮਹਿਲਾ ਨੂੰ ਅਗਵਾ ਕਰਕੇ ਚਾਕੂ ਦੀ ਨੋਕ ’ਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਭਾਰਤੀ ਮੂਲ ਦੇ 55 ਸਾਲਾ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਸਿੰਘ ਨੇ ਨੈਚੁਰਲਾਈਜ਼ੇਸ਼ਨ ਦੀ ਪ੍ਰਕਿਰਿਆ ਦੌਰਾਨ ਆਪਣੇ ਅਪਰਾਧ ਨੂੰ ਛੁਪਾ ਕੇ ਨਾਗਰਿਕਤਾ ਹਾਸਲ ਕੀਤੀ ਸੀ।

ਰਿਪੋਰਟ ਅਨੁਸਾਰ, ਮਈ 2011 ਵਿੱਚ ਗੁਰਮੀਤ ਸਿੰਘ ਨੇ ਨਿਊਯਾਰਕ ਵਿੱਚ ਇੱਕ ਮਹਿਲਾ ਯਾਤਰੀ ਨੂੰ ਟੈਕਸੀ ਵਿੱਚ ਅਗਵਾ ਕੀਤਾ ਅਤੇ ਉਸ ਨੂੰ ਧਮਕਾ ਕੇ ਜਿਨਸੀ ਹਮਲਾ ਕੀਤਾ। ਸਾਲ 2014 ਵਿੱਚ ਉਸ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਨਿਆਂ ਵਿਭਾਗ ਨੇ ਦੱਸਿਆ ਕਿ ਗੁਰਮੀਤ ਸਿੰਘ ਅਕਤੂਬਰ 2011 ਵਿੱਚ ਅਮਰੀਕੀ ਨਾਗਰਿਕ ਬਣਿਆ ਸੀ ਅਤੇ ਉਸ ਨੇ ਨਾਗਰਿਕਤਾ ਲੈਣ ਦੀ ਪ੍ਰਕਿਰਿਆ ਦੌਰਾਨ ਆਪਣੇ ਅਪਰਾਧਿਕ ਰਿਕਾਰਡ ਬਾਰੇ ਜਾਣਕਾਰੀ ਲੁਕਾਈ। ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਧੋਖਾਧੜੀ ਕਰਕੇ ਨਾਗਰਿਕਤਾ ਹਾਸਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਗੁਰਮੀਤ ਸਿੰਘ ਇਸ ਸਮੇਂ ਨਿਊਯਾਰਕ ਦੀ ਸ਼ਵਾਨਗੰਕ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਅਦਾਲਤ ਨੇ ਉਸ ਨੂੰ 16 ਸਤੰਬਰ ਤੱਕ ਅਮਰੀਕੀ ਪਾਸਪੋਰਟ ਅਤੇ ਨਾਗਰਿਕਤਾ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।