ਮਿਡਲ ਈਸਟ ‘ਚ ਮੁੜ ਜੰਗ ਦੇ ਬੱਦਲ, ਅਮਰੀਕਾ-ਇਰਾਨ ਵਿਚਾਲੇ ਟਕਰਾਅ ਤੇਜ਼

Top Trending News ਕੌਮਾਂਤਰੀ

 

ਮਿਡਲ ਈਸਟ ‘ਚ ਮੁੜ ਜੰਗ ਦੇ ਬੱਦਲ, ਅਮਰੀਕਾ-ਇਰਾਨ ਵਿਚਾਲੇ ਟਕਰਾਅ ਤੇਜ਼

 

US/Iran, 2 ਸਤੰਬਰ 2026-

 

ਸਤੰਬਰ ਦੀ ਸ਼ੁਰੂਆਤ ਦੇ ਨਾਲ ਹੀ ਮੱਧ-ਪੂਰਬ ਵਿੱਚ ਤਣਾਅ ਮੁੜ ਚਰਮ ’ਤੇ ਪਹੁੰਚ ਗਿਆ ਹੈ। ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧਾ ਸੈਨਿਕ ਟਕਰਾਅ ਵਧਣ ਕਾਰਨ ਖਿੱਤੇ ਵਿੱਚ ਵੱਡੀ ਜੰਗ ਛਿੜਨ ਦਾ ਖ਼ਤਰਾ ਪੈਦਾ ਹੋ ਗਿਆ ਹੈ।

 

ਅਮਰੀਕੀ ਫ਼ੌਜ ਨੇ ਲਗਾਤਾਰ ਦੂਜੇ ਦਿਨ ਇਰਾਨ ਦੇ ਕਈ ਸ਼ਹਿਰਾਂ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲੇ ਕੀਤੇ ਹਨ।

 

ਇਸ ਦੇ ਜਵਾਬ ਵਿੱਚ ਇਰਾਨ ਨੇ ਵੀ ਪਲਟਵਾਰ ਕਰਦਿਆਂ ਜੌਰਡਨ ਅਤੇ ਬਹਿਰੀਨ ਵਿੱਚ ਸਥਿਤ ਅਮਰੀਕੀ ਸੈਨਿਕ ਟਿਕਾਣਿਆਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ। ਇਸ ਕਾਰਨ ਅਮਰੀਕੀ ਸੈਨਿਕ ਅੱਡਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਬਦਲੇ ਬਾਰੇ ਸੋਚੇ ਵੀ ਨਾ, ਨਹੀਂ ਤਾਂ ਅਮਰੀਕਾ ਵੱਲੋਂ ਇਸ ਤੋਂ ਵੀ ਵਧੇਰੇ ਤੀਬਰ ਹਮਲਾ ਕੀਤਾ ਜਾਵੇਗਾ।

 

ਦੂਜੇ ਪਾਸੇ, ਤਹਿਰਾਨ ਨੇ ਵੀ ਪਿੱਛੇ ਹਟਣ ਤੋਂ ਇਨਕਾਰ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਰਾਨ ’ਤੇ ਹਮਲੇ ਲਈ ਅਮਰੀਕਾ ਅਤੇ ਟਰੰਪ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।