ਬਾਬਾ ਢੱਡਰੀਆਂ ਵਾਲੇ ਦੇ ਕਾਫ਼ਲੇ ਦੀ ਟੈਂਪੋ ਟਰੈਵਲਰ ਹਾਦਸਾਗ੍ਰਸਤ, ਵਾਲ-ਵਾਲ ਬਚੇ

Top Trending News ਪੰਜਾਬ
  • ਬਾਬਾ ਢੱਡਰੀਆਂ ਵਾਲੇ ਦੇ ਕਾਫ਼ਲੇ ਦੀ ਟੈਂਪੋ ਟਰੈਵਲਰ ਹਾਦਸਾਗ੍ਰਸਤ, ਵਾਲ-ਵਾਲ ਬਚੇ

ਬਰਨਾਲਾ, 29 ਸਤੰਬਰ (ਦੇਸ਼ ਕਲਿੱਕ ਬਿਊਰੋ): ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਖੁੱਡੀ ਖੁਰਦ ਨੇੜੇ ਮੰਗਲਵਾਰ ਨੂੰ ਪਰਮੇਸ਼ਵਰ ਦੁਆਰ ਦੇ ਮੁੱਖ ਪ੍ਰਬੰਧਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਵਿੱਚ ਸ਼ਾਮਲ ਟੈਂਪੋ ਟਰੈਵਲਰ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ ਵਾਹਨ ਨੂੰ ਨੁਕਸਾਨ ਪਹੁੰਚਿਆ, ਜਦਕਿ ਬਾਬਾ ਢੱਡਰੀਆਂ ਵਾਲੇ ਅਤੇ ਉਨ੍ਹਾਂ ਦੇ ਨਾਲ ਮੌਜੂਦ ਸਾਥੀ ਵਾਲ-ਵਾਲ ਬਚ ਗਏ।

ਜਾਣਕਾਰੀ ਮੁਤਾਬਕ ਬਾਬਾ ਢੱਡਰੀਆਂ ਵਾਲੇ ਆਪਣੇ ਕਾਫ਼ਲੇ ਸਮੇਤ ਬਠਿੰਡਾ ਵੱਲ ਜਾ ਰਹੇ ਸਨ। ਇਸ ਦੌਰਾਨ ਟੈਂਪੋ ਟਰੈਵਲਰ ਚਾਲਕ ਇੱਕ ਬੱਸ ਨੂੰ ਓਵਰਟੇਕ ਕਰ ਰਿਹਾ ਸੀ। ਉਸੇ ਸਮੇਂ ਹਾਈਵੇਅ ’ਤੇ ਸਫ਼ਾਈ ਕਰ ਰਿਹਾ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਖੜ੍ਹਾ ਹੋਣ ਕਾਰਨ ਸਥਿਤੀ ਗੰਭੀਰ ਬਣ ਗਈ।

ਦੱਸਿਆ ਜਾ ਰਿਹਾ ਹੈ ਕਿ ਟੈਂਪੋ ਟਰੈਵਲਰ ਚਾਲਕ ਨੇ ਸੂਝ-ਬੂਝ ਨਾਲ ਵਾਹਨ ਨੂੰ ਸੰਭਾਲ ਲਿਆ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਲਾਂਕਿ ਟੱਕਰ ਕਾਰਨ ਟੈਂਪੋ ਟਰੈਵਲਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਕਾਰਨ ਹਾਈਵੇਅ ’ਤੇ ਸਫ਼ਾਈ ਕਰ ਰਹੇ ਟਰੈਕਟਰ-ਟਰਾਲੀ ਦਾ ਸੜਕ ਵਿਚਕਾਰ ਖੜ੍ਹਾ ਹੋਣਾ ਦੱਸਿਆ ਜਾ ਰਿਹਾ ਹੈ। ਮਾਮਲੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ।