Breaking: ਮਿਸਰ ’ਚ ਦੋ ਟਰੇਨਾਂ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖ਼ਮੀ

Top Trending News ਕੌਮਾਂਤਰੀ

 

Breaking: ਮਿਸਰ ’ਚ ਦੋ ਟਰੇਨਾਂ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖ਼ਮੀ

ਕਾਹਿਰਾ, 9 ਨਵੰਬਰ 2026

ਮਿਸਰ ਦੀ ਰਾਜਧਾਨੀ ਕਾਹਿਰਾ ਦੇ ਦੱਖਣੀ ਇਲਾਕੇ ਵਿੱਚ ਐਤਵਾਰ ਨੂੰ ਦੋ ਯਾਤਰੀ ਟਰੇਨਾਂ ਦੀ ਭਿਆਨਕ ਟੱਕਰ ਹੋਣ ਕਾਰਨ ਵੱਡਾ ਰੇਲ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ 100 ਤੋਂ ਵੱਧ ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚ ਇੱਕ ਟਰੇਨ ਦਾ ਕੰਡਕਟਰ ਵੀ ਸ਼ਾਮਲ ਹੈ।

ਮਿਸਰ ਦੇ ਟਰਾਂਸਪੋਰਟ ਮੰਤਰਾਲੇ ਮੁਤਾਬਕ ਇਹ ਹਾਦਸਾ ਕਾਹਿਰਾ ਤੋਂ ਲਗਭਗ 52 ਕਿਲੋਮੀਟਰ ਦੱਖਣ ਵੱਲ ਗੀਜ਼ਾ ਸੂਬੇ ਦੇ ਅਲ-ਅਯਾਤ ਜ਼ਿਲ੍ਹੇ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ, ਦੱਖਣ-ਪੱਛਮੀ ਫਯੂਮ ਸੂਬੇ ਵੱਲ ਜਾ ਰਹੀ ਇੱਕ ਟਰੇਨ ਨੇ ਦੱਖਣੀ ਸੂਬੇ ਅਸਵਾਨ ਵੱਲ ਜਾਣ ਵਾਲੀ ਦੂਜੀ ਟਰੇਨ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ।

ਮੁੱਢਲੀ ਜਾਂਚ ਮੁਤਾਬਕ, ਗੀਜ਼ਾ-ਫਯੂਮ ਟਰੇਨ ਉਸ ਸਮੇਂ ਕਾਹਿਰਾ-ਅਸਵਾਨ ਟਰੇਨ ਦੇ ਆਖ਼ਰੀ ਡੱਬੇ ਨਾਲ ਟਕਰਾ ਗਈ, ਜਦੋਂ ਦੂਜੀ ਟਰੇਨ ਉਸੇ ਪਟੜੀ ’ਤੇ ਖੜ੍ਹੀ ਸੀ।

ਮੁੱਖ ਸਰਕਾਰੀ ਵਕੀਲ ਦੇ ਦਫ਼ਤਰ ਨੇ ਦੱਸਿਆ ਕਿ ਜਾਂਚ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।