ਲੱਖੋਵਾਲ ਦੇ ਅਕਾਲੀ ਦਲ ਨੂੰ ਸਮਰਥਨ ’ਤੇ ਬਲਤੇਜ ਪੰਨੂ ਦਾ ਤਿੱਖਾ ਹਮਲਾ, ਕਿਹਾ- ਚੇਅਰਮੈਨੀ ਤੋਂ ਇਲਾਵਾ ਕਿਸਾਨਾਂ ਲਈ ਕੀ ਕੀਤਾ?

Top Trending News ਪੰਜਾਬ

 

ਲੱਖੋਵਾਲ ਦੇ ਅਕਾਲੀ ਦਲ ਨੂੰ ਸਮਰਥਨ ’ਤੇ ਬਲਤੇਜ ਪੰਨੂ ਦਾ ਤਿੱਖਾ ਹਮਲਾ, ਕਿਹਾ- ਚੇਅਰਮੈਨੀ ਤੋਂ ਇਲਾਵਾ ਕਿਸਾਨਾਂ ਲਈ ਕੀ ਕੀਤਾ?

ਚੰਡੀਗੜ੍ਹ, 19 ਨਵੰਬਰ 2026: ਕਿਸਾਨ ਆਗੂ ਲੱਖੋਵਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਮਰਥਨ ਦੇਣ ਦੇ ਫ਼ੈਸਲੇ ’ਤੇ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਖੋਵਾਲ ਦੇ ਪਿਛਲੇ ਸਿਆਸੀ ਅਤੇ ਕਿਸਾਨੀ ਰਿਕਾਰਡ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹੁਣ ਤੱਕ ਕਿਸਾਨਾਂ ਦੀ ਭਲਾਈ ਲਈ ਉਨ੍ਹਾਂ ਨੇ ਕੀ ਕੀਤਾ ਹੈ।

ਬਲਤੇਜ ਪੰਨੂ ਨੇ ਦੋਸ਼ ਲਾਇਆ ਕਿ ਸਾਲ 2007 ਤੋਂ 2017 ਤੱਕ ਲਖੋਵਾਲ ਮੰਡੀ ਬੋਰਡ ਦੇ ਚੇਅਰਮੈਨ ਰਹੇ, ਪਰ ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੇ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਲਖੋਵਾਲ ਨੇ ਆਪਣੇ ਪੁੱਤਰ ਨੂੰ ਅੰਦੋਲਨ ਵਿੱਚ ਅੱਗੇ ਕੀਤਾ, ਕਿਉਂਕਿ ਉਨ੍ਹਾਂ ਨੂੰ ਆਪਣੇ ਨਾਮ ਦੀ ਰਹਿ ਗਈ ਸਾਖ ਦਾ ਅਹਿਸਾਸ ਸੀ।

ਪੰਨੂ ਨੇ ਇਹ ਵੀ ਦੋਸ਼ ਲਾਇਆ ਕਿ ਲਖੋਵਾਲ ਨੇ ਕਿਸਾਨਾਂ ਦਾ ਭਲਾ ਕਰਨ ਦੀ ਬਜਾਏ ਵੱਡੀ ਚੇਅਰਮੈਨੀ ਹਾਸਲ ਕਰਨ ਲਈ ਅੰਦਰਖਾਤੇ ਸਮਰਥਨ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਹੁਣ ਅਕਾਲੀ ਦਲ ਨੂੰ ਸਮਰਥਨ ਦੇ ਕੇ ਉਹ ਕਿਸਾਨਾਂ ਲਈ ਕੀ ਹਾਸਲ ਕਰ ਸਕਣਗੇ?