ਪੰਜਾਬ ‘ਚ ਸਕੂਲੀ ਵਿਦਿਆਰਥੀ ਦੇ ਮਾਰੀਆਂ ਗੋਲੀਆਂ, ਹਾਲਤ ਗੰਭੀਰ

ਪੰਜਾਬ

ਬਟਾਲਾ: 12 ਸਤੰਬਰ, ਨਰੇਸ਼ ਕੁਮਾਰ 
 ਬਟਾਲਾ ਦੀ ਪੌਸ਼ ਇਲਾਕਾ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਦਿਨ ਦਿਹਾੜੇ ਗੋਲੀ ਲੱਗਣ ਕਾਰਨ ਇੱਕ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ ਅਤੇ ਅੰਮ੍ਰਿਤਸਰ ਪਹੁੰਚ ਕੇ ਉਸਦੀ ਮੌਤ ਹੋ ਗਈ । ਦੋ ਨੌਜਵਾਨਾਂ ਵੱਲੋਂ ਇੱਕ ਤੇ ਗੋਲੀ ਚਲਾਈ ਗਈ ਜਦੋਂ ਗੋਲੀ ਚਲਾ ਕੇ ਇਹ ਨੌਜਵਾਨ ਫਰਾਰ ਹੋਏ ਤਾਂ ਇਹਨਾਂ ਦੇ ਪਿੱਛੇ ਸਿਆਸੀ ਪਾਰਟੀ ਦੇ ਆਗੂ ਦਾ ਗੰਨਮੈਨ ਪਿੱਛੇ ਲੱਗਾ। ਕਰੀਬ ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਅਤੇ ਉਸ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਪਿਸਟਲ ਨੂੰ ਬਰਾਮਦ ਕਰ ਲਿਆ ਗਿਆ । ਜਿਸ ਦੇ ਗੋਲੀ ਲੱਗੀ ਹੈ ਉਸਦਾ ਨਾਮ ਦਮਨ ਗੁਰਾਇਆ ਦੱਸਿਆ ਜਾ ਰਿਹਾ ਹੈ ਜੋ ਕਿ ਸਕੂਲੀ ਵਿਦਿਆਰਥੀ ਹੈ। ਕੀ ਦੁਸ਼ਮਣੀ ਸੀ ਇਹ ਤਾਂ ਸਾਫ ਨਹੀਂ ਹੋਇਆ ਪਰ ਗੋਲੀ ਚੱਲਣ ਦੀ ਸੀਸੀਟੀਵੀ ਜਰੂਰ ਸਾਹਮਣੇ ਆਈ ਹੈ।

ਪੁਲਿਸ ਮੌਕੇ ਤੇ ਪਹੁੰਚੀ ਐਸਪੀ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ ਦਮਨ ਗੁਰਾਇਆ ਨਾਮ ਦੇ ਨੌਜਵਾਨ ਦੇ ਗੋਲੀ ਲੱਗੀ ਹੈ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ। ਦਮਨ ਦੀ ਮ੍ਰਿਤਕ ਦੇਹ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦੀ ਗਈ ਜਿੱਥੇ ਪੁਲਿਸ ਪਹੁੰਚ ਕੇ ਪੋਸਟਮਾਰਟਮ ਕਰਵਾ ਰਹੀ ਹੈ ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕੈਮਰੇ ਅੱਗੇ ਆ ਕੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।

ਦੂਸਰੇ ਪਾਸੇ ਜਿਸ ਹੈਡ ਕਾਂਸਟੇਬਲ ਰਾਜਕੁਮਾਰ ਨੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ ਉਸਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਪਹੁੰਚਿਆ ਸੀ । ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸਨੇ ਦੇਖਿਆ ਕਿ ਇੱਕ ਨੌਜਵਾਨ ਆਪਣੀ ਦੱਬ ਦੇ ਵਿੱਚ ਪਿਸਟਲ ਉੜਾ ਰਿਹਾ ਹੈ ਅਤੇ ਭੱਜ ਰਿਹਾ ਹੈ। ਰਾਜਕੁਮਾਰ ਨੇ ਕਿਹਾ ਕਿ ਤੁਰੰਤ ਉਹ ਉਸਦਾ ਪਿੱਛਾ ਕਰਨ ਲੱਗਾ ਅਤੇ ਦੋਸ਼ੀ ਨੁੰ ਕਿਹਾ ਕਿ ਜੇ ਹੁਣ ਤੂੰ ਨਾ ਰੁਕਿਆ ਤਾਂ ਮੈਂ ਤੇਰੇ ਗੋਲੀ ਮਾਰ ਦੇਵਾਂਗਾ ਪਰ ਫਿਰ ਵੀ ਉਹ ਜਦੋਂ ਨਾ ਰੁਕਿਆ ਤਾਂ ਰਾਜਕੁਮਾਰ ਉਸਦੇ ਮਗਰ ਭੱਜਦਾ ਹੋਇਆ ਕਾਫੀ ਦੂਰ ਤੱਕ ਗਿਆ, ਜਿੱਥੇ ਜਾ ਕੇ ਉਸਨੇ ਉਸ ਦੋਸ਼ੀ ਨੂੰ ਦਬੋਚ ਲਿਆ। ਉਸ ਕੋਲੋਂ ਇੱਕ ਪਿਸਟਲ ਵੀ ਰਿਕਵਰ ਕੀਤਾ ਗਿਆ ਹੈ।

Leave a Reply

Your email address will not be published. Required fields are marked *