Punjab News: ਅਸਲਾ ਲਾਇਸੰਸ ਲਈ ਹੁਣ ਸਿਫਾਰਿਸ਼ ਦੀ ਲੋੜ ਨਹੀਂ; CP ਨੇ ਨਿਯਮ ਕੀਤੇ ਸਖ਼ਤ, ਉਮਰ ਹੱਦ ‘ਚ ਵੀ ਕੀਤਾ ਬਦਲਾਅ

Top Trending News ਪੰਜਾਬ

 

Punjab News: ਅਸਲਾ ਲਾਇਸੰਸ ਲਈ ਹੁਣ ਸਿਫਾਰਿਸ਼ ਦੀ ਲੋੜ ਨਹੀਂ; CP ਨੇ ਨਿਯਮ ਕੀਤੇ ਸਖ਼ਤ, ਉਮਰ ਹੱਦ ‘ਚ ਵੀ ਕੀਤਾ ਬਦਲਾਅ

ਅੰਮ੍ਰਿਤਸਰ, 11 ਅਗਸਤ 2026

ਨਵਾਂ ਅਸਲਾ ਲਾਇਸੰਸ ਬਣਵਾਉਣ ਵਾਲੇ ਲੋਕਾਂ ਲਈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਵੱਡਾ ਬਦਲਾਅ ਕੀਤਾ ਗਿਆ ਹੈ। ਨਵ ਨਿਯੁਕਤ ਪੁਲਿਸ ਕਮਿਸ਼ਨਰ ਹਰਮਨ ਬੀਰ ਸਿੰਘ ਗਿੱਲ ਨੇ ਥਾਣਾ ਮੁਖੀਆਂ, ਡੀਐਸਪੀਜ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਸਲਾ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਸਬੰਧੀ ਹਦਾਇਤਾਂ ਦਿੱਤੀਆਂ ਹਨ।

ਸੀਪੀ ਹਰਮਨ ਬੀਰ ਸਿੰਘ ਗਿੱਲ ਨੇ ਕਿਹਾ ਕਿ ਹੁਣ ਅਸਲਾ ਲਾਇਸੰਸ ਬਣਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਜਾਂ ਹੋਰ ਸਿਫਾਰਿਸ਼ ਦੀ ਲੋੜ ਨਹੀਂ ਹੋਵੇਗੀ। ਜਿਨ੍ਹਾਂ ਵਿਅਕਤੀਆਂ ਨੂੰ ਅਸਲਾ ਰੱਖਣ ਦੀ ਵਾਜਬ ਲੋੜ ਹੋਵੇਗੀ, ਉਨ੍ਹਾਂ ਦੀ ਪੁਲਿਸ ਵੱਲੋਂ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਵੈਰੀਫਿਕੇਸ਼ਨ ਤੋਂ ਬਾਅਦ ਹੀ ਯੋਗ ਪਾਏ ਜਾਣ ਵਾਲੇ ਵਿਅਕਤੀ ਨੂੰ ਅਸਲਾ ਲਾਇਸੰਸ ਲਈ ਅੱਗੇ ਦੀ ਪ੍ਰਕਿਰਿਆ ਪੂਰੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕਾਰੋਬਾਰੀ ਲੋਕਾਂ ਜਾਂ ਅਜਿਹੇ ਵਿਅਕਤੀਆਂ, ਜਿਨ੍ਹਾਂ ਦੀ ਸੁਰੱਖਿਆ ਨੂੰ ਅਸਲ ਵਿੱਚ ਖ਼ਤਰਾ ਹੈ, ਦੀ ਲੋੜ ਅਤੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ। ਸੀਪੀ ਨੇ ਇਹ ਵੀ ਕਿਹਾ ਕਿ ਅਸਲਾ ਲਾਇਸੰਸ ਲਈ ਬਿਨੈਕਾਰ ਦੀ ਉਮਰ ਅਤੇ ਪਰਿਪੱਕਤਾ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।

ਉਨ੍ਹਾਂ ਅਨੁਸਾਰ ਪਹਿਲਾਂ 23 ਸਾਲ ਦੇ ਕੁਝ ਨੌਜਵਾਨਾਂ ਦੇ ਵੀ ਅਸਲਾ ਲਾਇਸੰਸ ਬਣੇ ਸਨ, ਪਰ ਹੁਣ ਬਿਨਾਂ ਵਾਜਬ ਲੋੜ ਦੇ ਨੌਜਵਾਨਾਂ ਨੂੰ ਲਾਇਸੰਸ ਜਾਰੀ ਕਰਨ ਤੋਂ ਗੁਰੇਜ਼ ਕੀਤਾ ਜਾਵੇਗਾ। ਅਸਲਾ ਲਾਇਸੰਸ ਨਿਯਮਾਂ ਦੀ ਉਲੰਘਣਾ ਹੋਣ ’ਤੇ ਲਾਇਸੰਸ ਰੱਦ ਵੀ ਕੀਤਾ ਜਾ ਸਕਦਾ ਹੈ।