ਨਵੇਂ ਸਾਲ ਦੀ ਮਨਹੂਸ ਖਬਰ

ਰਾਸ਼ਟਰੀ

ਲਖਨਊ: 1 ਜਨਵਰੀ, ਦੇਸ਼ ਕਲਿੱਕ ਬਿਓਰੋ
ਨਵਾਂ ਸਾਲ ਹੋਟਲ ਵਿੱਚ ਮਨਾਉਣ ਗਏ ਪਰਿਵਾਰ ਨਾਲ ਮੰਦਭਾਗੀ ਘਟਨਾ ਵਾਪਰੀ ਹੈ ਜਦੋਂ ਪੁੱਤ ਵੱਲੋਂ ਹੀ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਅੱਜ ਸਵੇਰੇ ਲਖਨਊ ਦੇ ਇੱਕ ਹੋਟਲ ‘ਚ ਇੱਕ ਔਰਤ ਅਤੇ ਉਸ ਦੀਆਂ ਚਾਰ ਧੀਆਂ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਨੇ ਕਤਲ ਕਰਨ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ। ਇਸ ਵੀਡੀਓ ‘ਚ ਦੋਸ਼ੀ ਕਤਲ ਕਰਨ ਦਾ ਕਾਰਨ ਦੱਸ ਰਿਹਾ ਹੈ।ਪੁਲੀਸ ਨੇ ਕਤਲ ਦੇ ਮਾਮਲੇ ਵਿੱਚ ਮ੍ਰਿਤਕ ਔਰਤ ਦੇ 24 ਸਾਲਾ ਪੁੱਤਰ ਅਰਸ਼ਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਪਰਿਵਾਰ ਮੂਲ ਰੂਪ ਤੋਂ ਆਗਰਾ ਦਾ ਰਹਿਣ ਵਾਲਾ ਹੈ ਅਤੇ ਨਵਾਂ ਸਾਲ ਮਨਾਉਣ ਲਈ ਲਖਨਊ ਆਇਆ ਸੀ। ਇਹ ਲਾਸ਼ਾਂ ਸ਼ਹਿਰ ਦੇ ਨਾਕਾ ਇਲਾਕੇ ‘ਚ ਸਥਿਤ ਹੋਟਲ ਦੇ ਇਕ ਕਮਰੇ ‘ਚੋਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ 9 ਸਾਲਾ ਆਲੀਆ, 16 ਸਾਲਾ ਅਕਸ਼ਾ, 18 ਸਾਲਾ ਰਹਿਮਾਨ ਅਤੇ 19 ਸਾਲਾ ਅਲਸ਼ੀਆ ਦੇ ਰੂਪ ‘ਚ ਹੋਈ ਹੈ ਅਤੇ ਪੰਜਵੀਂ ਮ੍ਰਿਤਕ ਦੀ ਪਛਾਣ ਉਨ੍ਹਾਂ ਦੀ ਮਾਂ ਆਸਮਾ ਦੇ ਰੂਪ ‘ਚ ਹੋਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।