ਚੰਡੀਗੜ੍ਹ, 6 ਜੂਨ 2026: ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕਰਦਿਆਂ ਹੋਇਆਂ 6 ਸੀਨੀਅਰ ਆਈਏਐਸ (IAS) ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਹਨਾਂ ਤਬਾਦਲਿਆਂ ਦੇ ਲਿਸਟ ਵਿੱਚ ਛੇ ਮਹਿਕਮਿਆਂ ਦਾ ਨਾਮ ਸ਼ਾਮਿਲ ਹੈ, ਜਿਨਾਂ ਨੂੰ ਨਵੇਂ ਵਿਸ਼ੇਸ਼ ਸਕੱਤਰ ਅਤੇ ਸਕੱਤਰ ਤੋਂ ਇਲਾਵਾ ਹੋਰ ਅਹੁਦੇਦਾਰ ਮਿਲੇ ਹਨ।

ਦੱਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਆਈਏਐਸ, ਆਈਪੀਐਸ, ਪੀਪੀਐਸ ਤੋਂ ਇਲਾਵਾ ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਸਨ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਵੀ ਵੱਡੇ ਪੱਧਰ ‘ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ।



