8th Pay Commission: ਸਰਕਾਰੀ ਕਰਮਚਾਰੀਆਂ ਦੀ ਲਾਟਰੀ ਲੱਗਣੀ ਤੈਅ! ਘੱਟੋ-ਘੱਟ ਬੇਸਿਕ ਤਨਖ਼ਾਹ 51,500 ਰੁਪਏ ਤੱਕ ਹੋਣ ਦੀ ਉਮੀਦ, ਜਾਣੋ ਕਦੋਂ ਹੋਵੇਗਾ ਐਲਾਨ

Top Trending News ਪੰਜਾਬ ਰਾਸ਼ਟਰੀ

 

8th Pay Commission: ਸਰਕਾਰੀ ਕਰਮਚਾਰੀਆਂ ਦੀ ਲਾਟਰੀ ਲੱਗਣੀ ਤੈਅ! ਘੱਟੋ-ਘੱਟ ਬੇਸਿਕ ਤਨਖ਼ਾਹ 51,500 ਰੁਪਏ ਤੱਕ ਹੋਣ ਦੀ ਉਮੀਦ, ਜਾਣੋ ਕਦੋਂ ਹੋਵੇਗਾ ਐਲਾਨ

ਨਵੀਂ ਦਿੱਲੀ, 15 ਜੂਨ 2026 – 8th Pay Commission ਨੂੰ ਲੈ ਕੇ ਦੇਸ਼ ਭਰ ਦੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਿੱਚ ਚਰਚਾਵਾਂ ਬਹੁਤ ਤੇਜ਼ ਹਨ। ਸਭ ਦੀਆਂ ਨਜ਼ਰਾਂ ਇਸ ਵੇਲੇ ਫਿਟਮੈਂਟ ਫੈਕਟਰ ‘ਤੇ ਟਿਕੀਆਂ ਹੋਈਆਂ ਹਨ, ਜੋ ਤਨਖ਼ਾਹ ਅਤੇ ਪੈਨਸ਼ਨ ਵਿੱਚ ਹੋਣ ਵਾਲੇ ਵਾਧੇ ਨੂੰ ਤੈਅ ਕਰਦਾ ਹੈ। ਤਾਜ਼ਾ ਜਾਣਕਾਰੀ ਮੁਤਾਬਕ, 8ਵੇਂ Pay ਕਮਿਸ਼ਨ ਤਹਿਤ ਫਿਟਮੈਂਟ ਫੈਕਟਰ ਅਤੇ ਤਨਖ਼ਾਹ ਵਾਧੇ ਦਾ ਅਧਿਕਾਰਕ ਐਲਾਨ ਅਗਲੇ ਸਾਲ ਜੂਨ ਜਾਂ ਜੁਲਾਈ 2027 ਦੇ ਆਸ-ਪਾਸ ਹੋਣ ਦੀ ਪੂਰੀ ਸੰਭਾਵਨਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 3 ਨਵੰਬਰ 2025 ਨੂੰ 8ਵੇਂ ਵੇਤਨ ਕਮਿਸ਼ਨ ਦਾ ਗਠਨ ਕੀਤਾ ਸੀ। ਆਮ ਤੌਰ ‘ਤੇ ਵੇਤਨ ਕਮਿਸ਼ਨ ਦੀ ਸਮੀਖਿਆ ਅਤੇ ਰਿਪੋਰਟ ਤਿਆਰ ਕਰਨ ਵਿੱਚ 18 ਤੋਂ 24 ਮਹੀਨਿਆਂ ਦਾ ਸਮਾਂ ਲੱਗਦਾ ਹੈ। ਹਾਲਾਂਕਿ, ਵੱਖ-ਵੱਖ ਵਿਭਾਗਾਂ ਅਤੇ ਕਰਮਚਾਰੀ ਯੂਨੀਅਨਾਂ ਤੋਂ ਸੁਝਾਅ ਤੇ ਮੰਗ-ਪੱਤਰ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਨੂੰ ਵਧਾ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਸੁਝਾਵਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਕਮਿਸ਼ਨ ਵੱਲੋਂ 2027 ਦੀ ਸ਼ੁਰੂਆਤ ਤੱਕ ਆਪਣੀ ਅੰਤਿਮ ਰਿਪੋਰਟ ਸਰਕਾਰ ਨੂੰ ਸੌਂਪੇ ਜਾਣ ਦੀ ਉਮੀਦ ਹੈ।

ਕਮਿਸ਼ਨ ਦੀ ਰਿਪੋਰਟ ਮਿਲਣ ਤੋਂ ਬਾਅਦ ਵਿੱਤ ਮੰਤਰਾਲਾ ਇਸ ਦਾ ਮੁਲਾਂਕਣ ਕਰੇਗਾ ਅਤੇ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਨਵਾਂ ਤਨਖ਼ਾਹ ਢਾਂਚਾ ਲਾਗੂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ, ਕਮਿਸ਼ਨ ਵੱਲੋਂ ਫਿਟਮੈਂਟ ਫੈਕਟਰ 2.64 ਤੋਂ 2.86 ਦੇ ਵਿਚਕਾਰ ਤੈਅ ਕੀਤਾ ਜਾ ਸਕਦਾ ਹੈ। ਇਸ ਦੇ ਆਧਾਰ ‘ਤੇ ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਤਨਖ਼ਾਹ 47,500 ਰੁਪਏ ਤੋਂ 51,500 ਰੁਪਏ ਤੱਕ ਪਹੁੰਚ ਸਕਦੀ ਹੈ। ਇਸ ਬਦਲਾਅ ਨਾਲ ਕਰਮਚਾਰੀਆਂ ਦੀ ਟੇਕ-ਹੋਮ ਸੈਲਰੀ (Take-home Salary) ਵਿੱਚ 15% ਤੋਂ 25% ਤੱਕ ਦਾ ਵੱਡਾ ਉਛਾਲ ਦੇਖਣ ਨੂੰ ਮਿਲੇਗਾ।

ਕਰਮਚਾਰੀਆਂ ਲਈ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਭਾਵੇਂ ਇਸ ਦਾ ਐਲਾਨ 2027 ਵਿੱਚ ਹੋਵੇਗਾ, ਪਰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਨਵਾਂ ਵੇਤਨ ਕਮਿਸ਼ਨ 1 ਜਨਵਰੀ 2026 ਤੋਂ ਹੀ ਲਾਗੂ ਮੰਨਿਆ ਜਾਵੇਗਾ।

ਇਸ ਦਾ ਮਤਲਬ ਇਹ ਹੈ ਕਿ ਜਦੋਂ ਜੂਨ ਜਾਂ ਜੁਲਾਈ 2027 ਵਿੱਚ ਕੈਬਨਿਟ ਇਸ ਨੂੰ ਹਰੀ ਝੰਡੀ ਦੇਵੇਗੀ, ਤਾਂ ਕਰਮਚਾਰੀਆਂ ਨੂੰ ਵਧੀ ਹੋਈ ਤਨਖ਼ਾਹ ਦੇ ਨਾਲ-ਨਾਲ 1 ਜਨਵਰੀ 2026 ਤੋਂ ਲੈ ਕੇ ਲਾਗੂ ਹੋਣ ਵਾਲੇ ਮਹੀਨੇ ਤੱਕ ਦੀ ਵਧੀ ਹੋਈ ਰਕਮ (ਬੇਸਿਕ ਪੇ + ਡੀਏ) ਇਕਮੁਸ਼ਤ ਐਰੀਅਰ (Lump-sum Arrear) ਦੇ ਰੂਪ ਵਿੱਚ ਮਿਲੇਗੀ। ਵਿੱਤੀ ਮਾਹਿਰਾਂ ਮੁਤਾਬਕ ਇਹ ਰਕਮ ਕਾਫ਼ੀ ਮੋਟੀ ਹੋਣ ਜਾ ਰਹੀ ਹੈ, ਜਿਸ ਨਾਲ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਆਰਥਿਕ ਫਾਇਦਾ ਹੋਵੇਗਾ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।