ਇਰਾਨੀ ਖ਼ਤਰੇ ਦੀ ਆਹਟ! ਨੇਤਨਯਾਹੂ ਦਾ ਪੁੱਤਰ ਯਾਇਰ ਫਲੋਰੀਡਾ ਤੋਂ ਐਮਰਜੈਂਸੀ ’ਚ ਇਜ਼ਰਾਈਲ ਵਾਪਸ ਬੁਲਾਇਆ

Top Trending News ਕੌਮਾਂਤਰੀ

 

ਇਰਾਨੀ ਖ਼ਤਰੇ ਦੀ ਆਹਟ! ਨੇਤਨਯਾਹੂ ਦਾ ਪੁੱਤਰ ਯਾਇਰ ਫਲੋਰੀਡਾ ਤੋਂ ਐਮਰਜੈਂਸੀ ’ਚ ਇਜ਼ਰਾਈਲ ਵਾਪਸ ਬੁਲਾਇਆ

ਤੇਲ ਅਵੀਵ, 31 ਅਗਸਤ 2026: ਇਰਾਨ ਖ਼ਿਲਾਫ਼ ਜੰਗ ਦਰਮਿਆਨ ਇਜ਼ਰਾਈਲ ਤੋਂ ਸੁਰੱਖਿਆ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵੱਡੇ ਪੁੱਤਰ ਯਾਇਰ ਨੇਤਨਯਾਹੂ ਨੂੰ ਜਾਨ ਨੂੰ ਖ਼ਤਰੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਮਰੀਕਾ ਦੇ ਫਲੋਰੀਡਾ ਤੋਂ ਤੁਰੰਤ ਇਜ਼ਰਾਈਲ ਵਾਪਸ ਬੁਲਾ ਲਿਆ ਗਿਆ ਹੈ।

ਇਜ਼ਰਾਈਲ ਦੀ ਸੁਰੱਖਿਆ ਏਜੰਸੀ ‘ਸ਼ਿਨ ਬੇਟ’ ਨੇ ਪੁਸ਼ਟੀ ਕੀਤੀ ਹੈ ਕਿ 35 ਸਾਲਾ ਯਾਇਰ ਨੂੰ ਗੰਭੀਰ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਐਮਰਜੈਂਸੀ ਤੌਰ ’ਤੇ ਵਾਪਸ ਲਿਆਂਦਾ ਗਿਆ। ਰਿਪੋਰਟਾਂ ਮੁਤਾਬਕ ਖ਼ਤਰੇ ਦਾ ਅੰਦਾਜ਼ਾ ਲੱਗਣ ਮਗਰੋਂ ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਦੀ ਇੱਕ ਟੀਮ ਨੂੰ ਮਿਆਮੀ ਭੇਜਿਆ ਗਿਆ। ਯਾਇਰ ਨੂੰ ਸਾਮਾਨ ਸਮੇਟਣ ਦਾ ਵੀ ਪੂਰਾ ਸਮਾਂ ਨਹੀਂ ਮਿਲਿਆ ਅਤੇ ਸੁਰੱਖਿਆ ਘੇਰੇ ਹੇਠ ਉਨ੍ਹਾਂ ਨੂੰ ਰਾਤੋ-ਰਾਤ ਹਵਾਈ ਅੱਡੇ ਪਹੁੰਚਾ ਕੇ ਇਜ਼ਰਾਈਲ ਰਵਾਨਾ ਕੀਤਾ ਗਿਆ।

ਕੁਝ ਅਮਰੀਕੀ ਅਤੇ ਇਜ਼ਰਾਈਲੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਰਾਨੀ ਏਜੰਟ ਫਲੋਰੀਡਾ ਵਿੱਚ ਯਾਇਰ ’ਤੇ ਨਜ਼ਰ ਰੱਖ ਰਹੇ ਸਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਰਚੀ ਜਾ ਰਹੀ ਸੀ। ਹਾਲਾਂਕਿ ‘ਸ਼ਿਨ ਬੇਟ’ ਨੇ ਸੁਰੱਖਿਆ ਕਾਰਨਾਂ ਕਰਕੇ ਖ਼ਤਰੇ ਦੀ ਪ੍ਰਕਿਰਤੀ ਬਾਰੇ ਵਿਸਥਾਰਤ ਜਾਣਕਾਰੀ ਜਨਤਕ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਯਾਇਰ ਪਿਛਲੇ ਕੁਝ ਸਾਲਾਂ ਤੋਂ ਮਿਆਮੀ ਵਿੱਚ ਰਹਿ ਰਹੇ ਸਨ। ਗਾਜ਼ਾ ਜੰਗ ਦੌਰਾਨ ਵੀ ਇਜ਼ਰਾਈਲ ਵਿੱਚ ਉਨ੍ਹਾਂ ਦੇ ਵਿਦੇਸ਼ ਰਹਿਣ ਅਤੇ ਸਰਕਾਰੀ ਖ਼ਰਚੇ ’ਤੇ ਸੁਰੱਖਿਆ ਮਿਲਣ ਨੂੰ ਲੈ ਕੇ ਆਲੋਚਨਾ ਹੋਈ ਸੀ।