ਦਿੱਲੀ ‘ਚ ਅੱਜ ਤੋਂ 18ਵਾਂ BRICS ਲੀਡਰਜ਼ ਸੰਮੇਲਨ, ਦੁਨੀਆ ਦੇ ਕਈ ਆਗੂ ਹੋਣਗੇ ਸ਼ਾਮਲ
ਨਵੀਂ ਦਿੱਲੀ 12 ਸਤੰਬਰ 2026
ਨਵੀਂ ਦਿੱਲੀ ਵਿੱਚ ਅੱਜ ਤੋਂ 18ਵਾਂ BRICS ਲੀਡਰਜ਼ ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਸੰਮੇਲਨ ਦੀ ਅਗਵਾਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਮਹੱਤਵਪੂਰਨ ਬੈਠਕ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕਿਆਨ ਸਮੇਤ BRICS ਦੇ ਮੈਂਬਰ ਅਤੇ ਸਾਂਝੇਦਾਰ ਦੇਸ਼ਾਂ ਦੇ ਰਾਸ਼ਟਰ ਮੁਖੀ ਹਿੱਸਾ ਲੈਣਗੇ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਜ ਦੁਪਹਿਰ 12:35 ਵਜੇ ਨਵੀਂ ਦਿੱਲੀ ਪਹੁੰਚਣਗੇ। ਉਨ੍ਹਾਂ ਦੀ ਯਾਤਰਾ ਦੌਰਾਨ ਭਾਰਤ ਅਤੇ ਚੀਨ ਦੇ ਸਬੰਧਾਂ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ। ਸ਼ਾਮ 5:45 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਬੈਠਕ ਵੀ ਹੋਵੇਗੀ।
ਇਸ ਤੋਂ ਬਾਅਦ ਸ਼ਾਮ 7:30 ਵਜੇ ਭਾਰਤ ਮੰਡਪਮ ਵਿੱਚ BRICS ਸੰਮੇਲਨ ਵਿੱਚ ਸ਼ਾਮਲ ਰਾਸ਼ਟਰ ਮੁਖੀਆਂ ਲਈ ਵਿਸ਼ੇਸ਼ ਰਾਤ ਦੇ ਭੋਜਨ ਦਾ ਆਯੋਜਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰਾਤ ਦੇ ਭੋਜਨ ਦੀ ਮੇਜ਼ਬਾਨੀ ਕਰਨਗੇ। ਸੰਮੇਲਨ ਦੌਰਾਨ ਵਿਸ਼ਵ ਪੱਧਰੀ ਸਹਿਯੋਗ, ਆਰਥਿਕਤਾ ਅਤੇ ਆਪਸੀ ਸਬੰਧਾਂ ਸਮੇਤ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਵੇਗਾ।







