ਵੱਡੀ ਖ਼ਬਰ: ਨਿੱਜੀ ਹੋਟਲ ‘ਚ ਏਅਰਲਾਈਨ ਕੈਪਟਨ ਦੀ ਮੌਤ, ਬੇਹੋਸ਼ੀ ਦੀ ਹਾਲਤ ‘ਚ ਮਿਲੀ ਲਾਸ਼!

Top Trending News ਦਿੱਲੀ ਰਾਸ਼ਟਰੀ

 

ਵੱਡੀ ਖ਼ਬਰ: ਨਿੱਜੀ ਹੋਟਲ ‘ਚ ਏਅਰਲਾਈਨ ਕੈਪਟਨ ਦੀ ਮੌਤ, ਬੇਹੋਸ਼ੀ ਦੀ ਹਾਲਤ ‘ਚ ਮਿਲੀ ਲਾਸ਼!

ਨਵੀਂ ਦਿੱਲੀ 13 ਸਤੰਬਰ 2026:

ਰਾਜਧਾਨੀ ਦਿੱਲੀ ਦੇ ਵਸੰਤ ਕੁੰਜ ਨੌਰਥ ਸਥਿਤ ਦਿ ਗ੍ਰੈਂਡ ਹੋਟਲ ਵਿੱਚ ਇੱਕ ਏਅਰਲਾਈਨ ਕੈਪਟਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਕੈਪਟਨ ਹੋਟਲ ਦੇ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਦਿੱਲੀ ਪੁਲਿਸ ਨੂੰ 11 ਸਤੰਬਰ ਨੂੰ ਹੋਟਲ ਵਿੱਚ ਇੱਕ ਮਹਿਮਾਨ ਦੀ ਤਬੀਅਤ ਵਿਗੜਨ ਸਬੰਧੀ PCR ਕਾਲ ਮਿਲੀ ਸੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਕਮਰੇ ਵਿੱਚ ਏਅਰਲਾਈਨ ਕੈਪਟਨ ਬੇਹੋਸ਼ ਮਿਲੇ। ਮੁੱਢਲੀ ਜਾਂਚ ਵਿੱਚ ਮ੍ਰਿਤਕ ਦੀ ਪਛਾਣ ਸਨੀ ਅਸਲਦੇਕਰ ਵਜੋਂ ਦੱਸੀ ਗਈ ਹੈ।

ਜਾਣਕਾਰੀ ਅਨੁਸਾਰ ਕੈਪਟਨ ਨੇ 10 ਸਤੰਬਰ ਨੂੰ ਹੋਟਲ ਵਿੱਚ ਚੈਕ-ਇਨ ਕੀਤਾ ਸੀ। ਪਰਿਵਾਰ ਵੱਲੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਸੰਪਰਕ ਨਾ ਹੋਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਾ।

ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਪੁਲਿਸ ਨੇ BNSS ਦੀ ਧਾਰਾ 194 ਤਹਿਤ ਇਨਕੁਆਇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।