ਵੱਡੀ ਖ਼ਬਰ: ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਦੇ ਸਮੇਂ ‘ਚ ਅਚਾਨਕ ਬਦਲਾਅ, ਅੱਜ ਸ਼ਾਮ ਹੀ ਪਹੁੰਚਣਗੇ ਟ੍ਰਾਈਸਿਟੀ

Top Trending News ਚੰਡੀਗੜ੍ਹ ਪੰਜਾਬ

 

ਵੱਡੀ ਖ਼ਬਰ: ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਦੇ ਸਮੇਂ ‘ਚ ਅਚਾਨਕ ਬਦਲਾਅ, ਅੱਜ ਸ਼ਾਮ ਹੀ ਪਹੁੰਚਣਗੇ ਟ੍ਰਾਈਸਿਟੀ

ਚੰਡੀਗੜ੍ਹ, 31 ਅਕਤੂਬਰ 2026-

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਆਗਮਨ ਦੇ ਪ੍ਰੋਗਰਾਮ ਵਿੱਚ ਅਚਾਨਕ ਵੱਡਾ ਬਦਲਾਅ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ 1 ਨਵੰਬਰ ਨੂੰ ਚੰਡੀਗੜ੍ਹ ਆਉਣ ਦਾ ਸ਼ਡਿਊਲ ਤੈਅ ਕੀਤਾ ਗਿਆ ਸੀ।

ਪਰ ਹੁਣ ਸਾਹਮਣੇ ਆਈ ਨਵੀਂ ਰੂਪ-ਰੇਖਾ ਮੁਤਾਬਕ ਉਹ ਅੱਜ (31 ਅਕਤੂਬਰ) ਦੀ ਸ਼ਾਮ ਨੂੰ ਹੀ ਚੰਡੀਗੜ੍ਹ ਵਿਖੇ ਪਹੁੰਚ ਰਹੇ ਹਨ। ਗ੍ਰਹਿ ਮੰਤਰੀ ਦੇ ਇਸ ਅਚਾਨਕ ਬਦਲੇ ਸ਼ਡਿਊਲ ਤੋਂ ਬਾਅਦ ਚੰਡੀਗੜ੍ਹ ਅਤੇ ਨਾਲ ਲੱਗਦੇ ਪੰਚਕੂਲਾ ਸ਼ਹਿਰ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ।

ਅੱਜ ਸ਼ਾਮ ਨੂੰ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਤੋਂ ਤੁਰੰਤ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਖ਼ਤ ਅਤੇ ਪੁਖ਼ਤਾ ਸੁਰੱਖਿਆ ਘੇਰੇ ਹੇਠ ਪੰਚਕੂਲਾ ਲਈ ਰਵਾਨਾ ਕੀਤਾ ਜਾਵੇਗਾ। ਪੰਚਕੂਲਾ ਵਿਖੇ ਹੀ ਉਨ੍ਹਾਂ ਦੇ ਰਾਤ ਦੇ ਠਹਿਰਾਅ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਇਸ ਤੋਂ ਬਾਅਦ, ਅਗਲੇ ਦਿਨ ਯਾਨੀ 1 ਨਵੰਬਰ ਦੀ ਸਵੇਰ ਨੂੰ ਲਗਭਗ 10 ਵਜੇ ਉਹ ਚੰਡੀਗੜ੍ਹ ਦੇ ਸੈਕਟਰ-26 ਸਥਿਤ ਪੁਲਿਸ ਲਾਈਨਜ਼ ਵਿਖੇ ਪਹੁੰਚਣਗੇ। ਉੱਥੇ ਆਯੋਜਿਤ ਕੀਤੇ ਜਾ ਰਹੇ ਚੰਡੀਗੜ੍ਹ ਪੁਲਿਸ ਦੇ ਸਾਲਾਨਾ ‘ਰਾਈਜ਼ਿੰਗ ਡੇਅ’ (ਸਥਾਪਨਾ ਦਿਵਸ) ਪਰੇਡ ਸਮਾਗਮ ਵਿੱਚ ਉਹ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪਰੇਡ ਤੋਂ ਸਲਾਮੀ ਲੈਣਗੇ।