ਫਰਜ਼ੀ IPS ਬਣ ਕੇ ਅਸਲੀ ਪੁਲਿਸ ਨੂੰ ਦਿੱਤਾ ਧੋਖਾ, ਦੋ ਗ੍ਰਿਫ਼ਤਾਰ; ਮੁੱਖ ਮੁਲਜ਼ਮ ਫਰਾਰ

Top Trending News ਰਾਸ਼ਟਰੀ

 

ਫਰਜ਼ੀ IPS ਬਣ ਕੇ ਅਸਲੀ ਪੁਲਿਸ ਨੂੰ ਦਿੱਤਾ ਧੋਖਾ, ਦੋ ਗ੍ਰਿਫ਼ਤਾਰ; ਮੁੱਖ ਮੁਲਜ਼ਮ ਫਰਾਰ

ਔਰੰਗਾਬਾਦ 13 ਸਤੰਬਰ 2026

ਬਿਹਾਰ ਦੇ ਔਰੰਗਾਬਾਦ ਵਿੱਚ ਖੁਦ ਨੂੰ ਟ੍ਰੇਨੀ IPS ਅਧਿਕਾਰੀ ਦੱਸ ਕੇ ਪੁਲਿਸ ਨੂੰ ਝਾਂਸਾ ਦੇਣ ਅਤੇ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਕਥਿਤ ਛਾਪੇਮਾਰੀ ਤੇ ਵਾਹਨਾਂ ਦੀ ਜਾਂਚ ਕਰਵਾਉਣ ਦੇ ਮਾਮਲੇ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਫਰਜ਼ੀ IPS ਦੇ ਡਰਾਈਵਰ ਪਿੰਟੂ ਕੁਮਾਰ ਅਤੇ ਉਸ ਦੇ ਸਾਥੀ ਕੁੰਦਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮੁੱਖ ਮੁਲਜ਼ਮ ਵਿਕਾਸ ਕੁਮਾਰ ਹਾਲੇ ਫਰਾਰ ਹੈ।

ਪੁਲਿਸ ਮੁਤਾਬਕ, ਮੁਲਜ਼ਮ ਨੇ ਪਹਿਲਾਂ ਨਗਰ ਥਾਣੇ ਦੇ ਸਰਕਾਰੀ ਮੋਬਾਈਲ ਨੰਬਰ ’ਤੇ ਵਟਸਐਪ ਕਾਲ ਕੀਤੀ ਅਤੇ ਖੁਦ ਨੂੰ ਪਲਾਮੂ ਦਾ ਟ੍ਰੇਨੀ IPS ਅਧਿਕਾਰੀ ਦੱਸਿਆ। ਉਸ ਦੀ ਵਟਸਐਪ ਡੀਪੀ ’ਤੇ ਪੁਲਿਸ ਵਰਦੀ ਵਾਲੀ ਤਸਵੀਰ ਲੱਗੀ ਹੋਣ ਕਾਰਨ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਗੱਲ ’ਤੇ ਭਰੋਸਾ ਕਰ ਲਿਆ।

ਇਸ ਤੋਂ ਬਾਅਦ ਉਸ ਨੇ ਰਮੇਸ਼ ਚੌਕ ਨੇੜੇ ਗਬਨ ਦੇ ਇੱਕ ਗੰਭੀਰ ਮਾਮਲੇ ਵਿੱਚ ਛਾਪੇਮਾਰੀ ਕਰਨ ਦੀ ਗੱਲ ਕਹੀ ਅਤੇ ਗਸ਼ਤੀ ਅਧਿਕਾਰੀ ਦਾ ਮੋਬਾਈਲ ਨੰਬਰ ਮੰਗਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਪੁਲਿਸ ਦੀ ਮੌਜੂਦਗੀ ਦਾ ਫਾਇਦਾ ਚੁੱਕ ਕੇ ਵਾਹਨਾਂ ਦੀ ਜਾਂਚ ਵੀ ਕਰਵਾਈ ਗਈ।

ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਸਕਾਰਪੀਓ, ਮੋਬਾਈਲ ਫੋਨ, ਫਰਜ਼ੀ ਆਈ-ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ। ਮੁੱਖ ਮੁਲਜ਼ਮ ਵਿਕਾਸ ਕੁਮਾਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ।