ਸੱਟੇ ਦੇ ਕਾਰੋਬਾਰ ’ਤੇ ਪੁਲਿਸ ਦੀ ਛਾਪੇਮਾਰੀ, ਦਰਜਨ ਦੇ ਕਰੀਬ ਵਿਅਕਤੀ ਕਾਬੂ

Top Trending News ਪੰਜਾਬ

 

ਸੱਟੇ ਦੇ ਕਾਰੋਬਾਰ ’ਤੇ ਪੁਲਿਸ ਦੀ ਛਾਪੇਮਾਰੀ, ਦਰਜਨ ਦੇ ਕਰੀਬ ਵਿਅਕਤੀ ਕਾਬੂ

ਡੇਰਾਬੱਸੀ (ਮੁਹਾਲੀ), 16 ਸਤੰਬਰ 2026: ਡੇਰਾਬੱਸੀ ਥਾਣੇ ਦੇ ਨਵੇਂ ਤਾਇਨਾਤ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਬੀਤੀ ਦੇਰ ਰਾਤ ਵੱਡੀ ਕਾਰਵਾਈ ਕਰਦਿਆਂ ਮੁਬਾਰਿਕਪੁਰ ਪੁਲਿਸ ਚੌਕੀ ਅਧੀਨ ਆਉਂਦੇ ਪਿੰਡ ਤ੍ਰਿਵੇਦੀ ਕੈਂਪ ਵਿਖੇ ਇਕ ਘਰ ’ਤੇ ਛਾਪਾ ਮਾਰਿਆ। ਸੂਤਰਾਂ ਮੁਤਾਬਕ ਇਸ ਘਰ ਵਿੱਚ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਸੀ।

ਪੁਲਿਸ ਵੱਲੋਂ ਕੀਤੀ ਕਰੀਬ ਦੋ ਘੰਟੇ ਦੀ ਕਾਰਵਾਈ ਦੌਰਾਨ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਮੌਕੇ ਤੋਂ ਨਕਦੀ ਵੀ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਵੱਲੋਂ ਬਰਾਮਦਗੀ ਅਤੇ ਕਾਬੂ ਕੀਤੇ ਵਿਅਕਤੀਆਂ ਸਬੰਧੀ ਅਧਿਕਾਰਤ ਵੇਰਵੇ ਜਾਰੀ ਕੀਤੇ ਜਾਣੇ ਬਾਕੀ ਹਨ।

ਕਾਰਵਾਈ ਦੌਰਾਨ ਪੁਲਿਸ ਦੀ ਟੀਮ ਲੰਮਾ ਸਮਾਂ ਮੌਕੇ ’ਤੇ ਮੌਜੂਦ ਰਹੀ। ਬਾਅਦ ਵਿੱਚ ਜਦੋਂ ਕੁਝ ਕਾਬੂ ਕੀਤੇ ਵਿਅਕਤੀਆਂ ਨੂੰ ਬਾਹਰ ਲਿਆਂਦਾ ਗਿਆ ਤਾਂ ਉਨ੍ਹਾਂ ਵਿੱਚੋਂ ਕੁਝ ਨੇ ਮੂੰਹ ਢਕੇ ਹੋਏ ਸਨ, ਜਦਕਿ ਕੁਝ ਨੂੰ ਹੈਲਮੇਟ ਪਹਿਨਾਏ ਗਏ ਸਨ।