- ਐਸ.ਏ.ਐਸ ਨਗਰ ਕੇਂਦਰੀ ਸਹਿਕਾਰੀ ਬੈਂਕ ਦਾ ਆਮ ਇਜਲਾਸ ਹੋਇਆ
ਮੋਹਾਲੀ, 29 ਸਤੰਬਰ (ਦੇਸ਼ ਕਲਿੱਕ ਬਿਊਰੋ): ਦੀ ਐਸ.ਏ.ਐਸ ਨਗਰ ਕੇਂਦਰੀ ਸਹਿਕਾਰੀ ਬੈਂਕ ਲਿਮ:, ਐਸ.ਏ.ਐਸ ਨਗਰ ਦਾ ਆਮ ਅਜਲਾਸ ਮਿਤੀ 29.09.2026 ਨੂੰ ਮੁਹਾਲੀ ਵਿਖੇ ਕੀਤਾ ਗਿਆ। ਬੈਂਕ ਦੇ ਆਮ ਅਜਲਾਸ ਦੀ ਕਾਰਵਾਈ ਸੁਖਦੇਵ ਸਿੰਘ ਪਟਵਾਰੀ, ਡਾਇਰੈਕਟਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਬੈਂਕ ਦੇ ਆਮ ਅਜਲਾਸ ਵਿੱਚ ਡਾਇਰੈਕਟਰ ਸਹਿਬਾਨ ਸੁਖਦੇਵ ਸਿੰਘ ਪਟਵਾਰੀ, ਸੁਰਿੰਦਰ ਸਿੰਘ ਰੋਡਾ, ਰਵਿੰਦਰ ਸਿੰਘ, ਜੱਗਪ੍ਰੀਤ ਸਿੰਘ, ਹਜ਼ਾਰਾ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ, ਦਲਜੀਤ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ।
ਆਮ ਅਜਲਾਸ ਵਿੱਚ ਬੈਂਕ ਦੀਆਂ ਮੈਂਬਰ ਸਭਾਵਾਂ ਵਿੱਚੋਂ ਵੱਡੀ ਗਿਣਤੀ ਵਿੱਚ ਪ੍ਰਤੀਨਿਧ ਸ਼ਾਮਲ ਹੋਏ। ਪ੍ਰਬੰਧਕ ਨਿਰਦੇਸ਼ਕ, ਸ਼੍ਰੀਮਤੀ ਪਰਮਜੀਤ ਕੌਰ ਵੱਲੋਂ ਸਵਾਗਤੀ ਭਾਸ਼ਨ ਵਿੱਚ ਆਮ ਇਜਲਾਸ ਵਿੱਚ ਸ਼ਾਮਲ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਬੈਂਕ ਦੀ ਪ੍ਰਾਪਤੀਆਂ ਬਾਰੇ ਅਤੇ ਡਿਪਾਜ਼ਟ ਦੇ ਮਿੱਥੇ ਗਏ ਟੀਚਿਆਂ ਤੋਂ ਵੀ ਵੱਧ ਕੀਤੀਆਂ ਗਈਆਂ ਪ੍ਰਾਪਤੀਆਂ ਸਬੰਧੀ ਬੈਂਕ ਦੇ ਸਟਾਫ਼ ਦੀ ਸ਼ਲਾਘਾ ਕੀਤੀ ਗਈ। ਬੈਂਕ ਵੱਲੋਂ ਸੰਨ 2006 ਤੋਂ ਬਾਅਦ ਪਹਿਲੀ ਵਾਰ ਦਿੱਤੇ ਗਏ ਡਿਪਾਜ਼ਟ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਗਿਆ ਹੈ। ਡਿਪਾਜ਼ਟ ਦੇ ਪ੍ਰਾਪਤ ਕੀਤੇ ਗਏ ਟੀਚਿਆਂ ਸਬੰਧੀ ਸ਼੍ਰੀ ਸੁਖਦੇਵ ਸਿੰਘ ਪਟਵਾਰੀ ਜੀ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਸੁਖਵਿੰਦਰ ਸਿੰਘ ਹੁਲਕਾ, ਜ਼ਿਲ੍ਹਾ ਪ੍ਰਧਾਨ ਸਹਿਕਾਰੀ ਸਭਾਵਾਂ ਅਤੇ ਮੈਂਬਰਾਂ ਵੱਲੋਂ ਬੈਂਕ ਦੇ ਆਮ ਅਜਲਾਸ ਵਿੱਚ ਸ਼ਿਰਕਤ ਕੀਤੀ ਗਈ।
ਅੰਤ ਵਿੱਚ ਪ੍ਰਬੰਧਕ ਨਿਰਦੇਸ਼ਕ ਵੱਲੋਂ ਸਮੂਹ ਹਿੱਸੇਦਾਰ ਸਭਾਵਾਂ, ਅਮਾਨਤਦਾਰਾਂ ਇਸ ਤੋਂ ਇਲਾਵਾ ਮਾਨਯੋਗ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ, ਪ੍ਰਬੰਧਕ ਨਿਰਦੇਸ਼ਕ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ: ਚੰਡੀਗੜ੍ਹ, ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਂਵਾਂ, ਪਟਿਆਲਾ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਐਸ.ਏ.ਐਸ ਨਗਰ, ਸਹਾਇਕ ਰਜਿਸਟਰਾਰ ਸਾਹਿਬ ਅਤੇ ਆਡਿਟ ਵਿਭਾਗ ਦੇ ਸਾਰੇ ਅਫ਼ਸਰਾਂ ਅਤੇ ਮਹਿਕਮੇਂ ਦੇ ਹੋਰ ਅਫ਼ਸਰਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਬੈਂਕ ਨੂੰ ਤਰੱਕੀ ਵੱਲ ਲਿਜਾਣ ਵਿੱਚ ਬੈਂਕ ਦੇ ਪ੍ਰਬੰਧਕਾ ਦੀ ਉੱਚ ਪੱਧਰ ਤੇ ਸਹਾਇਤਾ ਕੀਤੀ ਹੈ।
ਇਸ ਸੁਭਾਗੇ ਮੌਕੇ ਪ੍ਰਬੰਧਕ ਨਿਰਦੇਸ਼ਕ ਜੀ ਨੇ ਬੈਂਕ ਦੇ ਅਫਸਰਾਂ ਅਤੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਸਟਾਫ ਦੀ ਅਤਿਅੰਤ ਘਾਟ ਹੋਣ ਦੇ ਬਾਵਜੂਦ ਬੈਂਕ ਦੇ ਹਰ ਕੰਮਕਾਜ਼ ਨੂੰ ਨੇਪਰੇੇ ਚਾੜ੍ਹਨ ਵਿੱਚ ਪੂਰਾ ਯੋਗਦਾਨ ਪਾਇਆ ਹੈ ਅਤੇ ਕਿਹਾ ਗਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਅੱਗੇ ਲਈ ਵੀ ਬੈਂਕ ਨੂੰ ਤਰੱਕੀ ਦੇ ਸਿਖਰ ਛੋਹਣ ਲਈ ਇਸ ਦੇ ਹਿੱਸੇਦਾਰ, ਅਮਾਨਤਦਾਰ, ਕਰਮਚਾਰੀ, ਸਹਿਕਾਰੀ ਸਭਾਵਾਂ ਦੇ ਅਹੁੱਦੇਦਾਰ ਅਤੇ ਮਹਿਕਮੇਂ ਦੇ ਅਫ਼ਸਰ ਆਪਣਾ ਪੂਰਾ ਸਹਿਯੋਗ ਦਿੰਦੇ ਰਹਿਣਗੇ।







