ਪਾਵਰਕੌਮ ਹੁਣ 5500 ਕਰੋੜ ਦਾ ਲਵੇਗਾ ਕਰਜ਼ਾ!
ਚੰਡੀਗੜ੍ਹ 3 ਅਕਤੂਬਰ 2026
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੇ 10 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਬਾਂਡਾਂ ਰਾਹੀਂ ਜੁਟਾਉਣ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਹੈ। ਹੁਣ ਪਾਵਰਕੌਮ ਵੱਲੋਂ ਪੰਜਾਬ ਸਰਕਾਰ ਦੀ ਗਾਰੰਟੀ ’ਤੇ ਬੈਂਕਾਂ ਤੋਂ 5500 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਯੋਜਨਾ ਬਣਾਈ ਗਈ ਹੈ।
ਜਾਣਕਾਰੀ ਅਨੁਸਾਰ ਪਾਵਰਕੌਮ ਵੱਲੋਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਪਹਿਲਾਂ ਬਾਂਡ ਜਾਰੀ ਕਰਕੇ 10 ਹਜ਼ਾਰ ਕਰੋੜ ਰੁਪਏ ਜੁਟਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ। ਹਾਲਾਂਕਿ ਹੁਣ ਇਸ ਯੋਜਨਾ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਥਾਂ ਬੈਂਕਾਂ ਤੋਂ ਕਰਜ਼ਾ ਲੈਣ ਦਾ ਰਸਤਾ ਚੁਣਿਆ ਗਿਆ ਹੈ।
ਨਵੀਂ ਯੋਜਨਾ ਤਹਿਤ ਪਾਵਰਕੌਮ ਨੂੰ ਪੰਜਾਬ ਸਰਕਾਰ ਦੀ ਗਾਰੰਟੀ ਮਿਲਣ ਦੀ ਸੂਰਤ ਵਿੱਚ 5500 ਕਰੋੜ ਰੁਪਏ ਦਾ ਬੈਂਕ ਕਰਜ਼ਾ ਮਿਲੇਗਾ। ਇਹ ਰਕਮ ਬਿਜਲੀ ਖੇਤਰ ਨਾਲ ਸਬੰਧਤ ਵਿੱਤੀ ਲੋੜਾਂ ਅਤੇ ਹੋਰ ਜ਼ਰੂਰੀ ਖਰਚਿਆਂ ਲਈ ਵਰਤੀ ਜਾ ਸਕਦੀ ਹੈ।
ਪਾਵਰਕੌਮ ਵੱਲੋਂ ਬਾਂਡ ਦੀ ਬਜਾਏ ਬੈਂਕ ਕਰਜ਼ੇ ਦਾ ਵਿਕਲਪ ਚੁਣੇ ਜਾਣ ਨਾਲ ਕੰਪਨੀ ਦੀ ਵਿੱਤੀ ਪ੍ਰਬੰਧਨ ਰਣਨੀਤੀ ਵਿੱਚ ਬਦਲਾਅ ਵੀ ਸਾਹਮਣੇ ਆਇਆ ਹੈ।







