12 ਸਾਲਾ ਬੱਚੀ ਨਾਲ ਜਬਰ-ਜਨਾਹ ਮਗਰੋਂ ਕਤਲ ਦੇ ਮੁਲਜ਼ਮ ਦੀ ਮਾਂ ਨੇ ਪੁੱਤ ਦੀ ਲਾਸ਼ ਲੈਣ ਅਤੇ ਚਿਹਰਾ ਦੇਖਣ ਤੋਂ ਵੀ ਕੀਤਾ ਇਨਕਾਰ

Top Trending News ਕੌਮਾਂਤਰੀ

 

12 ਸਾਲਾ ਬੱਚੀ ਨਾਲ ਜਬਰ-ਜਨਾਹ ਮਗਰੋਂ ਕਤਲ ਦੇ ਮੁਲਜ਼ਮ ਦੀ ਮਾਂ ਨੇ ਪੁੱਤ ਦੀ ਲਾਸ਼ ਲੈਣ ਅਤੇ ਚਿਹਰਾ ਦੇਖਣ ਤੋਂ ਵੀ ਕੀਤਾ ਇਨਕਾਰ

ਪੱਛਮੀ ਬੰਗਾਲ 10 ਨਵੰਬਰ 2026

ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿੱਚ 12 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਮੁਲਜ਼ਮ ਦੀ ਮਾਂ ਦੇ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਾਂ ਨੇ ਆਪਣੇ ਪੁੱਤਰ ਦੀ ਲਾਸ਼ ਘਰ ਲਿਜਾਣ ਤੋਂ ਹੀ ਨਹੀਂ, ਸਗੋਂ ਉਸ ਦਾ ਚਿਹਰਾ ਦੇਖਣ ਤੋਂ ਵੀ ਇਨਕਾਰ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ, ਮੁਲਜ਼ਮ ਦੀਪਕ ਰਾਏ ਸੋਮਵਾਰ ਤੜਕੇ ਰਾਇਗੰਜ ਵਿੱਚ ਬਿਹਾਰ ਦੀ ਸਰਹੱਦ ਨੇੜੇ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ। ਉਸ ਉੱਤੇ 12 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਅਤੇ ਬਾਅਦ ਵਿੱਚ ਉਸ ਦੀ ਹੱਤਿਆ ਕਰਨ ਦੇ ਗੰਭੀਰ ਦੋਸ਼ ਸਨ।

ਮੁਲਜ਼ਮ ਦੀ ਮਾਂ ਨੇ ਕਿਹਾ ਕਿ ਉਸ ਨੇ ਸਾਲਾਂ ਤੱਕ ਆਪਣੇ ਪੁੱਤਰ ਵੱਲੋਂ ਅਣਗਹਿਲੀ ਅਤੇ ਬਦਸਲੂਕੀ ਸਹਿਣ ਕੀਤੀ ਹੈ। ਇਸ ਲਈ ਉਸ ਦੀ ਮੌਤ ਦਾ ਉਸ ਨੂੰ ਕੋਈ ਦੁੱਖ ਨਹੀਂ, ਸਗੋਂ ਰਾਹਤ ਮਹਿਸੂਸ ਹੋ ਰਹੀ ਹੈ।

ਮਾਂ ਦੇ ਇਸ ਬਿਆਨ ਨੇ ਮਾਮਲੇ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ। ਬੱਚੀ ਨਾਲ ਵਾਪਰੀ ਇਸ ਦਰਦਨਾਕ ਘਟਨਾ ਨੇ ਇਲਾਕੇ ਵਿੱਚ ਵੀ ਸੋਗ ਅਤੇ ਗੁੱਸੇ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ।