- ਹਰਿਆਣਾ ਵਿੱਚ ਇੱਕ IAS ਅਤੇ ਇੱਕ HCS ਅਧਿਕਾਰੀ ਦਾ ਤਬਾਦਲਾ
ਚੰਡੀਗੜ੍ਹ, 18 ਨਵੰਬਰ (ਦੇਸ਼ ਕਲਿੱਕ ਬਿਊਰੋ): ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇੱਕ ਆਈ.ਏ.ਐਸ. ਅਤੇ ਇੱਕ ਐਚ.ਸੀ.ਐਸ. ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਅਨੁਸਾਰ, ਆਈ.ਏ.ਐਸ. ਅਧਿਕਾਰੀ ਸ੍ਰੀ ਅੰਕਿਤ ਕੁਮਾਰ ਚੌਕਸੇ, ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਨਾਗਰਿਕ ਸਰੋਤ ਸੂਚਨਾ ਅਫ਼ਸਰ, ਪਾਣੀਪਤ ਨੂੰ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਨਾਗਰਿਕ ਸਰੋਤ ਸੂਚਨਾ ਅਫ਼ਸਰ, ਝੱਜਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ, ਐਚ.ਸੀ.ਐਸ. ਅਧਿਕਾਰੀ ਸ੍ਰੀ ਜਗ ਨਿਵਾਸ, ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਨਾਗਰਿਕ ਸਰੋਤ ਸੂਚਨਾ ਅਫ਼ਸਰ, ਝੱਜਰ ਨੂੰ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਨਾਗਰਿਕ ਸਰੋਤ ਸੂਚਨਾ ਅਫ਼ਸਰ, ਪਾਣੀਪਤ ਨਿਯੁਕਤ ਕੀਤਾ ਗਿਆ ਹੈ।





