World Chess Championships : ਡੀ ਗੁਕੇਸ਼ ਨੇ ਬਣਾਇਆ ਇਤਿਹਾਸ, ਵਿਸ਼ਵ ਸ਼ਤਰੰਜ ਚੈਪੀਅਨ ਬਣਿਆ

ਖੇਡਾਂ ਪੰਜਾਬ

ਨਵੀਂ ਦਿੱਲੀ, 12 ਦਸੰਬਰ, ਦੇਸ਼ ਕਲਿੱਕ ਬਿਓਰੋ :

ਭਾਰਤ ਦੇ ਡੀ ਗੁਕੇਸ਼ ਨੇ ਸ਼ਤਰੰਜ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। 18 ਸਾਲਾ ਡੀ ਗੁਕੇਸ਼ ਇਤਿਹਾਸ ਰਚਦੇ ਹੋਏ ਵਿਸ਼ਵ ਸ਼ਤਰੰਜ ਚੈਪੀਅਨ ਬਣ ਗਏ। ਡੀ ਗੁਕੇਸ਼ ਸਭ ਤੋਂ ਨੌਜਵਾਨ ਵਿਸ਼ਵ ਚੈਪੀਅਨ ਬਣ ਗਿਆ ਹੈ। ਉਨ੍ਹਾਂ ਨੇ ਚੀਨ ਦੀ ਬਾਦਸ਼ਾਹੀ ਖ਼ਤਮ ਕਰ ਦਿੱਤੀ ਹੈ।

ਗੁਕੇਸ਼ ਸਭ ਤੋਂ ਘੱਟ ਉਮਰ ਵਿੱਚ ਫਿੜੇ ਵਰਲਡ ਸ਼ਤਰੰਜ ਚੈਪੀਅਨਸ਼ਿਪ ਜਿੱਤਣ ਵਾਲੇ ਖਿਡਾਰੀ ਹਨ। ਉਨ੍ਹਾਂ ਸਿਰਫ 18 ਸਾਲ ਦੀ ਉਮਰ ਵਿਚ ਹੀ ਡਿੜੇ ਵਰਲਡ ਚੈਪੀਅਨ ਦਾ ਖਿਤਾਬ ਆਪਣੇ ਨਾਮ ਕੀਤਾ ਹੈ। 14ਵੀਂ ਬਾਜੀ ਵਿਚ ਉਨ੍ਹਾਂ ਚੀਨ ਦੇ ਪਿਛਲੇ ਚੈਂਪੀਅਨ ਡਿੰਗ ਲਿਰੇਨ ਨੂੰ ਹਰਾਇਆ ਹੈ। 13ਵੀਂ ਬਾਜੀ ਤੱਕ ਦੋਵਾਂ ਦਾ ਸਕੋਰ 6.5-6.5 ਸੀ, ਅਜਿਹੇ ਵਿੱਚ 14ਵੀਂ ਬਾਜੀ ਜਿੱਤਣ ਨਾਲ ਹੀ ਗੁਕੇਸ਼ ਨੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਗੁਕੇਸ਼ 18ਵੇਂ ਵਿਸ਼ਵ ਚੈਂਪੀਅਨ ਹਨ। ਵਿਸ਼ਵਨਾਥਨ ਆਨੰਦ ਦੇ ਬਾਅਦ ਗੁਕੇਸ਼ ਦੂਜੇ ਭਾਰਤੀ ਹਨ, ਜਿੰਨਾਂ ਵਰਲਡ ਚੈਂਪੀਅਨ ਦਾ ਖਿਤਾਰ ਆਪਣੇ ਨਾਮ ਕੀਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।