ਸੰਜੀਵ ਕੁਮਾਰ ਦੀ ਪ੍ਰਧਾਨਗੀ ‘ਚ ਜਥੇਬੰਦੀ ਨੇ ਬੁਲੰਦੀਆਂ ਨੂੰ ਛੁਹਿਆ ਹੈ: ਲੈਕਚਰਾਰ ਯੂਨੀਅਨ

Published on: June 5, 2025 6:23 pm

ਸਿੱਖਿਆ \ ਤਕਨਾਲੋਜੀ

ਮੋਹਾਲੀ: 5 ਜੂਨ, ਜਸਵੀਰ ਗੋਸਲ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਤੇ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ, ਪੰਜਾਬ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਹੋਟਲ ਕੈਂਡੀ ਐੱਸ ਏ ਐੱਸ ਨਗਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਅਤੇ ਬਠਿੰਡਾ ਤੋਂ ਸੇਵਾ ਮੁਕਤ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ਿਵ ਪਾਲ ਗੋਇਲ ਦੇ ਨਾਲ਼ ਜਥੇਬੰਦੀ ਦੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ|ਇਸ ਮੌਕੇ ਤੇ ਜਥੇਬੰਦੀ ਦੇ ਸਰਪ੍ਰਸਤ ਸ. ਹਾਕਮ ਸਿੰਘ ਨੇ ਵਿਚਾਰ ਵਿਅਕਤ ਕਰਦਿਆਂ ਜਥੇਬੰਦੀ ਦੀਆਂ ਪ੍ਰਾਪਤੀਆਂ, ਦ੍ਰਿਸ਼ਟੀਕੋਣ, ਸੰਵਿਧਾਨਿਕ ਉਪਬੰਦ, ਸ੍ਰੀ ਸੰਜੀਵ ਕੁਮਾਰ ਅਤੇ ਸ੍ਰੀ ਸਿਵਪਾਲ ਗੋਇਲ ਦੀ ਜਥੇਬੰਦੀ ਨੂੰ ਦੇਣ ‘ਤੇ ਚਾਨਣਾ ਪਾਇਆ ਤੇ ਭਵਿੱਖ ਦੀ ਰਣਨੀਤੀ ਪ੍ਰਤੀ ਆਪਣੇ ਸੁਝਾਅ ਪੇਸ਼ ਕੀਤੇ| ਇਸ ਮੌਕੇ ਤੇ ਜਥੇਬੰਦੀ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ, ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਵਾਲੀਆ, ਸੀਨੀਅਰ ਮੀਤ ਪ੍ਰਧਾਨ ਸ੍ਰੀ ਅਮਨ ਸ਼ਰਮਾ, ਸਕੱਤਰ ਜਨਰਲ ਸ੍ਰੀ ਰਵਿੰਦਰਪਾਲ ਸਿੰਘ, ਕਪੂਰਥਲਾ ਦੇ ਪ੍ਰਧਾਨ ਸ. ਬਲਜੀਤ ਸਿੰਘ, ਪਠਾਨਕੋਟ ਦੇ ਪ੍ਰਧਾਨ ਸ੍ਰੀ ਕੌਸ਼ਲ ਸ਼ਰਮਾ ਨੇ ਜਥੇਬੰਦੀ ਦੇ ਵਿਚਾਰਧਾਰਾਈ ਤੇ ਤਕਨੀਕੀ ਫੈਸਲਿਆਂ ਨੂੰ ਦਰੁਸਤ ਦੱਸਿਆ ਅਤੇ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ| ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਜਥੇਬੰਦੀ ਨੇ ਬੁਲੰਦੀਆਂ ਨੂੰ ਛੁਹਿਆ ਹੈ ਅਤੇ ਨਵੇਂ ਮਰਹਲੇ ਸਰ ਕੀਤੇ ਹਨ| ਇਸ ਮੌਕੇ ਤੇ ਸ੍ਰੀ ਵਿਜੇ ਸ਼ਰਮਾ ਨੇ ਕਿਹਾ ਕਿ ਸ੍ਰੀ ਸੰਜੀਵ ਕੁਮਾਰ ਸ਼ਾਂਤ ਸੁਭਾਅ ਦੇ ਨਿਮਰ ਤੇ ਮਿੱਠ ਬੋਲੜੇ ਵਿਅਕਤੀ ਹਨ ਜਿਨ੍ਹਾਂ ਨੇ ਵਿਭਾਗ ਵਿੱਚ ਜਥੇਬੰਦੀ ਦੇ ਅਕਸ ਨੂੰ ਸੁਧਾਰਿਆ ਹੈ| ਇਸ ਮੌਕੇ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਇਕਾਈ ਬਠਿੰਡਾ ਦੇ ਪ੍ਰਧਾਨ ਸ੍ਰੀ ਪੁਸ਼ਪੇਸ਼ ਕੁਮਾਰ ਨੇ ਜਥੇਬੰਦੀ ਦੇ ਯਤਨਾਂ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਕਿ ਜੋ ਕਾਰਜ ਉਹਨਾਂ ਦੀ ਦੇਖਰੇਖ ਵਿੱਚ ਚੱਲ ਰਹੇ ਹਨ ਉਹਨਾਂ ਦਾ ਅਮਲ ਪੂਰਾ ਹੋਣ ਤੱਕ ਉਹ ਜਥੇਬੰਦੀ ਦੀ ਅਗਵਾਈ ਕਰਦੇ ਰਹਿਣ|ਸੇਵਾ ਮੁਕਤ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ਿਵਪਾਲ ਨੇ ਦੱਸਿਆ ਕਿ 2010 ਤੋਂ ਲੈ ਕੇ ਜਥੇਬੰਦੀ ਵੱਲੋਂ ਤਕਰੀਬਨ 2200 ਦੇ ਕਰੀਬ ਲੈਕਚਰਾਰ ਤੋਂ ਪ੍ਰਿੰਸੀਪਲ ਤਰੱਕੀਆਂ ਕਰਵਾਉਣ ਵਿੱਚ ਸਫਲਤਾ ਹਾਂਸਲ ਕੀਤੀ ਅਤੇ ਲੰਮੇ ਸਮੇਂ ਤੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਹਾਇਕ ਡਾਇਰੈਕਟਰਾਂ ਦੀਆਂ ਪ੍ਰਮੋਸ਼ਨਾ ਦਾ ਰਸਤਾ ਬਣਵਾਇਆ|ਸ੍ਰੀ ਸੰਜੀਵ ਕੁਮਾਰ ਨੇ ਸਾਥ ਦੇਣ ਲਈ ਯੂਨੀਅਨ ਤੇ ਫਰੰਟ ਦੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਜਥੇਬੰਦੀ ਦੇ ਨਿਰੰਤਰ ਯਤਨਾਂ ਸਦਕਾ 2018 ਵਿੱਚ ਵਿਭਾਗ ਵੱਲੋਂ ਬਣਾਏ ਗਏ ਤਰੱਕੀਆਂ ਵਿਰੋਧੀ ਸੇਵਾ ਨਿਯਮ ਸੋਧਣ ਦੀ ਪ੍ਰਕਿਰਿਆ ਦਾ ਅਮਲ ਜ਼ਾਰੀ ਹੈ|ਉਨ੍ਹਾਂ ਕਿਹਾ ਕਿ ਆਪਣੇ ਟੀਚੇ ਦੀ ਪ੍ਰਾਪਤੀ ਤੱਕ ਯਤਨ ਲਗਾਤਾਰ ਜ਼ਾਰੀ ਰਹਿਣਗੇ|ਇਸ ਸਮਾਰੋਹ ਬਾਰੇ ਦੱਸਦਿਆ ਕਿਹਾ ਕਿ ਇਸ ਮੌਕੇ ਤੇ ਜਥੇਬੰਦੀ ਤੇ ਪ੍ਰਮੋਸ਼ਨ ਫਰੰਟ ਦਾ ਬਹੁ ਪੱਧਰੀ ਸਹਿਯੋਗ ਕਰਨ ਵਾਲੇ ਸ. ਹਾਕਮ ਸਿੰਘ ਵਾਲੀਆਂ, ਸ੍ਰੀ ਮਨੋਹਰ ਲਾਲ ਸਿੰਗਲਾ, ਸ੍ਰੀ ਜਸਵੀਰ ਸਿੰਘ ਗੋਸਲ, ਡਾ ਜਗਦੀਪ ਸਿੰਘ ਸੰਧੂ, ਡਾ ਅਜੀਤਪਾਲ ਸਿੰਘ, ਸ੍ਰੀ ਵਿਜੇ ਕੁਮਾਰ, ਸ੍ਰੀ ਮਹੇਸ਼ ਕਪਿਲ, ਸ. ਸੁਰਜੀਤ ਸਿੰਘ, ਸ. ਲਿਵਤਾਰ ਸਿੰਘ, ਕਰਮਯੋਗੀਆਂ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਤੇ ਜਥੇਬੰਦੀ ਦੇ ਸੂਬਾ ਖਜਾਨਚੀ ਸ੍ਰੀ ਰਾਮਵੀਰ ਜੀ ਸ੍ਰ. ਅਮਰਜੀਤ ਸਿੰਘ ਵਾਲੀਆ, ਸ. ਅਵਤਾਰ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਜਗਤਾਰ ਸਿੰਘ, ਸ. ਜਗਤਾਰ ਸਿੰਘ ਸੈਦੋਕੇ,ਸ੍ਰ ਹਰਜੀਤ ਰਤਨ, ਸ੍ਰੀ ਅਰੁਨ ਆਨੰਦ,ਸ੍ਰ ਹਰਜੀਤ ਸਿੰਘ ਬਲਾੜੀ,ਸ੍ਰ ਜਤਿੰਦਰ ਸਿੰਘ,ਸ੍ਰ ਕਰਮਜੀਤ ਸਿੰਘ ਹਰਵਿੰਦਰ ਸਿੰਘ, ਸ੍ਰੀ ਪੂਰਨ ਸਹਿਗਲ,ਸ ਰਮਿੰਦਰ ਸਿੰਘ,ਸ ਬਲਜੀਤ ਸਿੰਘ, ਸ ਬਹਾਦਰ ਸਿੰਘ ਸੰਧੂ,ਸ ਨੈਬ ਸਿੰਘ,ਸਿੰਘ. ਬਾਬੂ ਸਿੰਘ, ਹਰਵਿੰਦਰ ਸਿੰਘ ਭਟੋਂ, ਸਿੰਘ. ਕੁਲਵਿੰਦਰ ਸਿੰਘ, ਸ੍ਰੀਮਤੀ ਖੁਸ਼ਵੀਰ ਕੌਰ, ਕੁਮਾਰੀ ਨਵਨੀਤ ਕੌਰ, ਸ੍ਰੀ ਹਰਜੀਤ ਕਮਲ, ਮੈਡਮ ਬਿਨਾਕਸ਼ੀ ਸੋਢੀ ਆਦਿ ਨੇ ਸ਼ਮੂਲਿਅਤ ਕੀਤੀ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।