ਆਂਗਣਵਾੜੀ ਸੈਂਟਰਾਂ ਦੀ FSSAI ਤਹਿਤ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ

Published on: June 6, 2025 4:00 pm

ਪੰਜਾਬ

ਆਂਗਣਵਾੜੀ ਸਂਟਰਾਂ ਨੂੰ FSSAI ਦੇ ਅਧੀਨ ਰਜਿਸਟਰ ਕਰਵਾਉਣਾ ਹੁਣ ਲਾਜ਼ਮੀ ਹੈ। ਆਂਗਣਵਾੜੀ ਸੈਂਟਰਾਂ ਦੀ ਰਜਿਸ਼ਟਰ ਕਰਾਉਣ ਸਬੰਧੀ  FSSAI ਦੀ ਵੈਬਸਾਈਟ ਉਤੇ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ।

ਮਾਨਸਾ, 06 ਜੂਨ, ਦੇਸ਼ ਕਲਿੱਕ ਬਿਓਰੋ :

ਆਂਗਣਵਾੜੀ ਸਂਟਰਾਂ ਨੂੰ FSSAI ਦੇ ਅਧੀਨ ਰਜਿਸਟਰ ਕਰਵਾਉਣਾ ਹੁਣ ਲਾਜ਼ਮੀ ਹੈ। ਆਂਗਣਵਾੜੀ ਸੈਂਟਰਾਂ ਦੀ ਰਜਿਸ਼ਟਰ ਕਰਾਉਣ ਸਬੰਧੀ  FSSAI ਦੀ ਵੈਬਸਾਈਟ ਉਤੇ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਡੈਜ਼ੀਗਨੇਟਿਡ ਅਫ਼ਸਰ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਮਾਨਸਾ ਮਿਸ. ਰਤਿੰਦਰ ਪਾਲ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵੱਖ-ਵੱਖ ਬਾਲ ਵਿਕਾਸ ਪ੍ਰੋਜੈਕਟ ਦਫ਼ਤਰਾਂ ਦੇ ਅਧੀਨ ਆਉਂਦੇ ਨੁਮਾਇੰਦਿਆਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਅਧੀਨ ਰਜਿਸਟਰਡ ਕਰਵਾਉਣ ਸਬੰਧੀ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਫੂਡ ਸੇਫਟੀ ਅਫ਼ਸਰ, ਅਮਰਿੰਦਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਆਂਗਣਵਾੜੀ ਸੈਂਟਰਾਂ ਨੂੰ  FSSAI ਅਧੀਨ ਰਜਿਸਟਰ ਕਰਵਾਉਣਾ ਲਾਜ਼ਮੀ ਹੈ।  
ਉਨ੍ਹਾਂ ਕਿਹਾ ਕਿ ਇਸ ਦੇ ਲਈ FSSAI ਦੀ ਵੈਬਸਾਈਟ foscos.fssai.gov.in ਉੱਤੇ ਲਾਇਸੰਸ/ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਨੁਮਾਇੰਦਿਆਂ ਵੱਲੋਂ ਖੁਦ ਆਨਲਾਈਨ ਰਜਿਸਟ੍ਰੇਸ਼ਨ ਕਰਕੇ ਅਭਿਆਸ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਮਾਨਸਾ ਮਿਸ. ਰਤਿੰਦਰ ਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਤਹਿਤ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਆਂਗਣਵਾੜੀ ਸੈਂਟਰਾਂ ਦੀ FSSAI ਰਜਿਸਟਰੇਸ਼ਨ ਨੂੰ ਜਲਦ ਤੋਂ ਜਲਦ ਕਰਵਾਇਆ ਜਾਵੇਗਾ।
ਇਸ ਮੌਕੇ ਬਲਾਕ ਕੋਆਰਡੀਨੇਟਰ ਆਦਿਤਯ ਕੁਮਾਰ, ਰਵਨੀਤ ਕੌਰ, ਪਰਗਟ ਸਿੰਘ, ਸੰਦੀਪ ਕੌਰ ਅਤੇ ਕੁਲਦੀਪ ਸਿੰਘ, ਡਾਟਾ ਐਂਟਰੀ ਓਪਰੇਟਰ, ਲਕਸ਼ਵੀਰ ਸਿੰਘ, ਵੈਦ ਪ੍ਰਕਾਸ਼ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।